ਇੰਜੀ. ਸਵਰਨ ਸਿੰਘ ਪੀ. ਏ. ਸੀ. ਦੇ ਮੈਂਬਰ ਨਿਯੁਕਤ

Saturday, Mar 23, 2019 - 04:27 AM (IST)

ਇੰਜੀ. ਸਵਰਨ ਸਿੰਘ ਪੀ. ਏ. ਸੀ. ਦੇ ਮੈਂਬਰ ਨਿਯੁਕਤ
ਕਪੂਰਥਲਾ (ਸੋਢੀ)-ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਂਡ ਵੱਲੋਂ ਇੰਜੀ. ਸਵਰਨ ਸਿੰਘ (ਰਿਟਾ. ਐਡੀਸ਼ਨਲ ਐੱਸ. ਸੀ. ਪਾਵਰਕਾਮ) ਨੂੰ ਪੀ. ਏ. ਸੀ. ਦਾ ਮੈਂਬਰ ਬਣਾਏ ਜਾਣ ਦਾ ਸਵਾਗਤ ਕਰਦੇ ਹੋਏ ਸੁਲਤਾਨਪੁਰ ਲੋਧੀ ਦੇ ਨਾਮਵਰ ਆਗੂ ਸਤਪਾਲ ਮਦਾਨ ਤੇ ਹੋਰਨਾਂ ਨੇ ਕਿਹਾ ਕਿ ਇਸ ਨਾਲ ਹਲਕਾ ਸੁਲਤਾਨਪੁਰ ਲੋਧੀ ਤੋਂ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ। ਮਦਾਨ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਦਲ-ਭਾਜਪਾ ਦੀ ਉਮੀਦਵਾਰ ਬੀਬੀ ਜਗੀਰ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ ਨੂੰ ਬਣਾਏ ਜਾਣ ਦਾ ਵੀ ਸਵਾਗਤ ਕਰਦੇ ਹੋਏ ਕਿਹਾ ਕਿ ਬੀਬੀ ਜਗੀਰ ਕੌਰ ਜਿੱਤ ਹਾਸਲ ਕਰੇਗੀ। ਇਸ ਸਮੇਂ ਚੇਅਰਮੈਨ ਗੁਰਜੰਟ ਸਿੰਘ ਸੰਧੂ, ਜਥੇ. ਬਲਦੇਵ ਸਿੰਘ ਖੁਰਦਾਂ, ਜਥੇ. ਦਰਬਾਰਾ ਸਿੰਘ ਵਿਰਦੀ, ਜਥੇ. ਸੁਖਦੇਵ ਸਿੰਘ ਨਾਨਕਪੁਰ, ਜਥੇ. ਪਰਮਿੰਦਰ ਸਿੰਘ ਖਾਲਸਾ, ਜਥੇ. ਸਤਨਾਮ ਸਿੰਘ ਗਿੱਲ ਸੀਨੀ. ਮੀਤ ਪ੍ਰਧਾਨ ਨੰਬਰਦਾਰ ਯੂਨੀਅਨ, ਦਿਲਬਾਗ ਸਿੰਘ ਗਿੱਲ ਐੱਮ. ਡੀ., ਮਲਕੀਅਤ ਸਿੰਘ ਚੰਦੀ, ਭੁਪਿੰਦਰ ਸਿੰਘ ਖਿੰਡਾ, ਤੇਜਿੰਦਰ ਸਿੰਘ ਜੋਸਨ, ਮਨਜੀਤ ਸਿੰਘ ਜੰਮੂ, ਹਰੀ ਸਿੰਘ ਝੰਡ ਸਾਬਕਾ ਸਰਪੰਚ ਵਾਟਾਂਵਾਲੀ, ਕਮਲਜੀਤ ਸਿੰਘ ਹੈਬਤਪੁਰ, ਸਰਪੰਚ ਤਰਸੇਮ ਸਿੰਘ ਰਾਮੇ, ਜਥੇ. ਰਾਮ ਸਿੰਘ ਪਰਮਜੀਤਪੁਰ, ਜੋਗਾ ਸਿੰਘ, ਕਾਲੇਵਾਲ ਮੀਤ ਪ੍ਰਧਾਨ ਯੂਥ ਅਕਾਲੀ ਦਲ, ਕਰਨਜੀਤ ਸਿੰਘ ਆਹਲੀ ਮੀਤ ਪ੍ਰਧਾਨ, ਮੋਹਨ ਸਿੰਘ ਰੀਡਰ, ਹਰਜਿੰਦਰ ਸਿੰਘ ਲਾਡੀ ਡਡਵਿੰਡੀ, ਜੋਗਰਾਜ ਸਿੰਘ ਮੋਮੀ, ਸਰਪੰਚ ਕੁਲਦੀਪ ਸਿੰਘ ਥਿੰਦ ਦੁਰਗਾਪੁਰ, ਜਥੇ. ਗੁਰਦਿਆਲ ਸਿੰਘ ਖਾਲਸਾ, ਜਥੇ. ਸੁਖਪਾਲਬੀਰ ਸਿੰਘ ਸੋਨੂੰ ਝੰਡੂਵਾਲ, ਕਿਸ਼ਨ ਬਲਦੇਵ ਅਰੋਡ਼ਾ, ਸੁਖਵਿੰਦਰ ਸਿੰਘ ਡੌਲਾ, ਅਨਿਲ ਧੀਰ ਪੱਪਰੂ, ਜਸਬੀਰ ਸਿੰਘ ਥਿੰਦ ਤੇ ਮਲਕੀਤ ਸਿੰਘ ਮੋਮੀ ਨੇ ਵੀ ਇੰਜੀ. ਸਵਰਨ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਦਾ ਮੈਂਬਰ ਨਿਯੁਕਤ ਕਰਨ ਦਾ ਸਵਾਗਤ ਕਰਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਦਾ ਧੰਨਵਾਦ ਕੀਤਾ।

Related News