ਅੌਰਤ ਦੇ ਬਿਨਾਂ ਸਮਾਜ ਅਧੂਰਾ ਹੈ : ਐੱਸ. ਐੱਮ. ਓ

Saturday, Mar 09, 2019 - 10:06 AM (IST)

ਅੌਰਤ ਦੇ ਬਿਨਾਂ ਸਮਾਜ ਅਧੂਰਾ ਹੈ : ਐੱਸ. ਐੱਮ. ਓ
ਕਪੂਰਥਲਾ (ਬਬਲਾ)-ਸਿਵਲ ਸਰਜਨ ਕਪੂਰਥਲਾ ਡਾ. ਬਲਵੰਤ ਸਿੰਘ ਦੇ ਨਿਰਦੇਸ਼ਾਂ ’ਤੇ ਐੱਸ. ਐੱਮ. ਓ. ਬੇਗੋਵਾਲ ਡਾ. ਕਿਰਨਪ੍ਰੀਤ ਕੌਰ ਸੇਖੋਂ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਬੇਗੋਵਾਲ ਵਿਖੇ ਅੰਤਰਰਾਸ਼ਟਰੀ ਔਰਤ ਦਿਵਸ ਮਨਾਇਆ ਗਿਆ। ਇਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ ਕਿਰਨਪ੍ਰੀਤ ਕੌਰ ਸੇਖੋਂ ਨੇ ਕਿਹਾ ਕਿ ਔਰਤ ਸਮਾਜ ਲਈ ਬਲੀਦਾਨ ਦੀ ਮੂਰਤ ਹੈ। ਉਹ ਤਿਆਗ ਦੀ ਭਾਵਨਾ ਨਾਲ ਪਰਿਵਾਰ ਨੂੰ ਅੱਗੇ ਲੈ ਕੇ ਜਾਂਦੀ ਹੈ। ਉਨ੍ਹਾਂ ਕਿਹਾ ਕਿ ਔਰਤ ਦੇ ਬਿਨਾਂ ਸਮਾਜ ਅਧੂਰਾ ਹੈ। ਔਰਤ ਮਾਂ, ਧੀ, ਭੈਣ ਤੇ ਪਤਨੀ ਬਣ ਕੇ ਸੰਸਾਰਕ ਜ਼ਿੰਮੇਵਾਰੀਆਂ ਨਿਭਾਉਂਦੀ ਪਿਆਰ ਵੰਡਦੀ ਹੈ। ਇਸ ਮੌਕੇ ਨੀਤੂ ਸਰੋਆ ਬੀ. ਈ. ਈ. ਓ., ਡਾ. ਸ਼ਿਲਪਾ, ਰਜਨੀ ਬਾਲਾ, ਜੁਪਿੰਦਰ ਕੌਰ, ਲਵਲੀਨ ਕੌਰ, ਰਜਵੰਤ ਕੌਰ, ਰਜਿੰਦਰ ਕੌਰ ਤੇ ਹੋਰ ਹਾਜ਼ਰ ਸਨ।

Related News