ਬੂਟਾ ਮੁਹੰਮਦ ਦੇ ਨਵੇਂ ਸਿੰਗਲ ਟਰੈਕ ‘ਸੰਡੇ ਮੰਡੇ’ ਦੇ ਵੀਡੀਓ ਨੂੰ ਮਿਲਿਆ ਯੂ-ਟਿਊਬ ''''ਤੇ ਭਰਵਾਂ ਹੁੰਗਾਰਾ : ਰਣਧੀਰ ਧੀਰਾ
Thursday, Mar 07, 2019 - 10:07 AM (IST)

ਕਪੂਰਥਲਾ (ਸੋਮ)-ਅਨੇਕਾਂ ਸਿੰਗਲ ਟਰੈਕਾਂ ਨਾਲ ਚਰਚਾ ’ਚ ਆਏ ਬੂਟਾ ਮੁਹੰਮਦ ਦੇ ਨਵੇਂ ਸਿੰਗਲ ਟਰੈਕ ‘ਸੰਡੇ ਮੰਡੇ’ ਦੇ ਵੀਡੀਓ ਨੂੰ ਯੂ ਟਿਊਬ ’ਤੇ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਾਣਕਾਰੀ ਦਿੰਦਿਆਂ ਐੈੱਮ. ਡੀ. ਰਣਧੀਰ ਧੀਰਾ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਪੰਜਾਬ ਦੀ ਮਸ਼ੂਹਰ ਕੰਪਨੀ ਫੋਕ ਫਿਊਜਨ ਵਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਮਿਊਜ਼ਿਕ ਅਮਦਾਦ ਅਲੀ ਵਲੋਂ ਤਿਆਰ ਕੀਤਾ ਗਿਆ ਹੈ। ਜਿਸ ਨੂੰ ਕਲਮ ਬੱਧ ਕੀਤਾ ਹੈ ਸੋਨੂੰ ਢਿੱਲੋਂ ਨੇ। ਇਸ ਸਿੰਗਲ ਟਰੈਕ ਦਾ ਵੀਡੀਓ ਗਏ ਫਿਲਮ ਪ੍ਰੋਡਕਸ਼ਨ ਵਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਵੱਖ-ਵੱਖ ਪੰਜਾਬੀ ਚੈਨਲਾਂ ’ਤੇ ਵੀ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਕਾਮਯਾਬ ਬਣਾਉਣ ’ਚ ਗਾਇਕ ਮੇਜਰ ਸਾਹਿਬ ਦਾ ਪੂਰਾ ਸਹਿਯੋਗ ਹੈ।