ਖਹਿਰਾ ਨੇ ਪਾਰਟੀ ਵਰਕਰਾਂ ਨੂੰ ਬਸਪਾ ਦੇ ਹੱਕ ’ਚ ਕੀਤਾ ਲਾਮਬੰਦ

Thursday, Mar 07, 2019 - 10:06 AM (IST)

ਖਹਿਰਾ ਨੇ ਪਾਰਟੀ ਵਰਕਰਾਂ ਨੂੰ ਬਸਪਾ ਦੇ ਹੱਕ ’ਚ ਕੀਤਾ ਲਾਮਬੰਦ
ਕਪੂਰਥਲਾ (ਰਜਿੰਦਰ)-ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅੱਜ ਆਪਣੇ ਗ੍ਰਹਿ ਰਾਮਗਡ਼੍ਹ ਵਿਖੇ ਮੀਟਿੰਗ ਦੌਰਾਨ ਪਾਰਟੀ ਵਰਕਰਾਂ ਨੂੰ ਬਹੁਜਨ ਸਮਾਜ ਪਾਰਟੀ ਦੇ ਹੱਕ ਵਿਚ ਲਾਮਬੰਦ ਕੀਤਾ। ਖਹਿਰਾ ਨੇ ਕਿਹਾ ਕਿ ਪੰਜਾਬ ਡੈਮੋਕ੍ਰੇਟਿਕ ਅਲਾਇਜ਼ ਤਹਿਤ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੀ ਸੀਟ ਤੋਂ ਬਹੁਜਨ ਸਮਾਜ ਪਾਰਟੀ ਚੋਣ ਲਡ਼ੇਗੀ। ਮੈਨੂੰ ਪੂਰੀ ਆਸ ਹੈ ਕਿ ਲੋਕ ਸਭਾ ਚੋਣਾਂ ਵਿਚ ਪੰਜਾਬ ਡੈਮੋਕਰੇਟਿਕ ਅਲਾਇਜ਼ ਨੂੰ ਪੰਜਾਬ ਦੇ ਲੋਕ ਜਿਤਾ ਕੇ ਤੀਸਰੇ ਸਾਫ ਸੁਥਰੇ ਬਦਲ ਵਜੋਂ ਸਾਹਮਣੇ ਲਿਆਉਣਗੇ ਅਤੇ ਭ੍ਰਿਸ਼ਟ ਰਾਜਨੀਤੀ ਕਰਨ ਵਾਲੀਆਂ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਤੋਂ ਸੂਬੇ ਨੂੰ ਨਿਜਾਤ ਦੁਆਉਣਗੇ। ਮੀਟਿੰਗ ਦੌਰਾਨ ਬਸਪਾ ਦੇ ਸੂਬਾ ਸਕੱਤਰ ਰਚਨਾ ਦੇਵੀ ਨੇ ਕਿਹਾ ਕਿ ਇਹ ਮਹਾਂਗਠਬੰਧਨ ਅਸੀਂ ਸੰਵਿਧਾਨ ਨੂੰ ਬਚਾਉਣ ਲਈ ਕੀਤਾ ਹੈ। ਉਨ੍ਹਾਂ ਕਿਹਾ ਕਿ ਬਸਪਾ ਦੀ ਸੋਚ ਸਮਾਨਤਾ ਤੇ ਮਾਨਵਤਾਵਾਦੀ ਹੈ। ਇਸ ਲਈ ਸਾਡੀ ਕੋਸ਼ਿਸ਼ ਹੈ ਕਿ ਮਨੂੰਵਾਦੀ ਤਾਕਤਾਂ ਨੂੰ ਖਤਮ ਕੀਤਾ ਜਾਵੇ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਵਲੋਂ ਲਿਖੇ ਸੰਵਿਧਾਨ ਨੂੰ ਇਕੱਠੇ ਹੋ ਕੇ ਬਚਾਇਆ ਜਾ ਸਕੇ। ਪ੍ਰਵਾਸੀ ਪੰਜਾਬੀ ਜਸਵਿੰਦਰ ਸਿੰਘ ਪੰਨੂੰ ਅਮਰੀਕਾ ਨੇ ਸੰਬੋਧਨ ਕਰਦਿਆਂ ਸੁਖਪਾਲ ਖਹਿਰਾ ਵਲੋਂ ਬਸਪਾ ਨਾਲ ਕੀਤੇ ਗਏ ਗਠਜੋਡ਼ ਦੀ ਸ਼ਲਾਘਾ ਕੀਤੀ। ਇਸ ਮੌਕੇ ਕੁਲਦੀਪ ਸਿੰਘ ਕੰਗ, ਬਸਪਾ ਆਗੂ ਤਰਸੇਮ ਥਾਪਰ, ਹਲਕਾ ਭੁਲੱਥ ਦੇ ਪ੍ਰਧਾਨ ਸਰਬਜੀਤ ਸਿੰਘ, ਬਿੰਦਰ ਮਸੀਹ, ਇਮੈਨੂੰਅਲ ਮਾਨ, ਜੋਗਿੰਦਰ ਸਿੰਘ ਨਡਾਲਾ, ਜਗਤਾਰ ਸਿੰਘ ਬਿੱਟੂ, ਸਰਦਾਰ ਮਸੀਹ, ਜਸਬੀਰ ਸਿੰਘ ਲਿੱਟਾਂ, ਅਮਨਦੀਪ ਸਿੰਘ ਖੱਸਣ, ਸਰਬਜੀਤ ਸਿੰਘ ਸੀਕਰੀ, ਬਲਕਾਰ ਸਿੰਘ ਸੀਕਰੀ, ਗੁਰਪਾਲ ਸਿੰਘ ਸੀਕਰੀ, ਬਾਬਾ ਹਰਜੀਤ ਗਿਰੀ, ਕੁਲਬੀਰ ਸਿੰਘ ਖਹਿਰਾ, ਨਿਸ਼ਾਨ ਸਿੰਘ ਸਾਹੀ, ਅਮਰੀਕ ਸਿੰਘ ਜਾਤੀਕੇ, ਹਰਜੀਤ ਸਿੰਘ ਬਾਜਵਾ, ਦਸਤਾਰ ਸਿੰਘ ਕੰਗ ਬਗਵਾਨਪੁਰ, ਬਲਵੀਰ ਸਿੰਘ ਕੰਗ, ਕਸ਼ਮੀਰ ਸਿੰਘ, ਰਤਨ ਸਿੰਘ, ਇੰਦਰਜੀਤ ਸਿੰਘ ਖੱਖ ਸਮੇਤ ਵੱਡੀ ਗਿਣਤੀ ਲੋਕ ਹਾਜ਼ਰ ਸਨ।

Related News