‘ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਧਾਰਮਕ ਮੁਕਾਬਲਿਆਂ ’ਚ ਵੀ ਹਿੱਸਾ ਲੈਣਾ ਚਾਹੀਦੈ’

Saturday, Feb 02, 2019 - 09:33 AM (IST)

‘ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਧਾਰਮਕ ਮੁਕਾਬਲਿਆਂ ’ਚ ਵੀ ਹਿੱਸਾ ਲੈਣਾ ਚਾਹੀਦੈ’
ਕਪੂਰਥਲਾ (ਬਬਲਾ)-ਸੰਤ ਪ੍ਰਣਪਾਲ ਸਿੰਘ ਕੌਨਵੈਂਟ ਸਕੂਲ ਬੇਗੋਵਾਲ ਦੇ ਵਿਦਿਆਰਥੀਆਂ ਨੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕਪੂਰਥਲਾ ਵੱਲੋਂ ਕਰਵਾਏ ਗਏ ਗੁਰਮਤਿ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ’ਚ ਵਿਦਿਆਰਥੀ ਗੁਰਵਿੰਦਰਜੀਤ ਸਿੰਘ 7ਵੀਂ, ਯਸਪ੍ਰੀਤ ਸਿੰਘ 8ਵੀਂ, ਹਰਮਨਜੀਤ ਸਿੰਘ, ਸਿਮਰਜੀਤ ਕੌਰ, ਗੁਰਸਿਮਰਨ ਕੌਰ ਨੌਵੀਂ, ਮਨਿੰਦਰਜੀਤ ਸਿੰਘ, ਪ੍ਰਭਜੀਤ ਸਿੰਘ, ਭੁਪਿੰਦਰ ਸਿੰਘ 10ਵੀਂ, ਗੁਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ 11ਵੀਂ ਆਦਿ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਪੇਂਟਿੰਗ ਮੁਕਾਬਲੇ ’ਚ ਵਰੁਨਦੀਪ ਸਿੰਘ ਨੇ ਪਹਿਲਾ, ਦੂਜੇ ਗਰੁੱਪ ’ਚ ਦਿਸ਼ਾ ਸ਼ਰਮਾ ਨੇ ਗੁਰੂ ਨਾਨਕ ਦੇਵ ਜੀ ਦੀ ਸੁੰਦਰ ਤਸਵੀਰ ਬਣਾ ਕੇ ਦੂਜਾ, ਗੁਰਬਾਣੀ ਕੰਠ ਮੁਕਾਬਲੇ ’ਚ ਹਰਮਨਜੋਤ ਸਿੰਘ ਨੇ ਦੂਜਾ, ਤੀਜੇ ਗਰੁੱਪ ’ਚ ਗੁਰਲੀਨ ਕੌਰ ਨੇ ਦੂਜਾ, ਪ੍ਰਭਜੋਤ ਕੌਰ ਨੇ ਪਹਿਲੇ ਪਾਤਸ਼ਾਹ ਦੇ ਜੀਵਨ, ਉਦਾਸੀਆਂ ਤੇ ਸਿੱਖਿਆਵਾਂ ’ਤੇ ਲੇਖ ਲਿਖ ਕੇ ਪਹਿਲਾ ਸਥਾਨ ਹਾਸਲ ਕੀਤਾ।ਇਸ ਤੋਂ ਇਲਾਵਾ ਸੁੰਦਰ ਦਸਤਾਰ ਮੁਕਾਬਲੇ ’ਚ ਹਰਜਿੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕਰ ਕੇ ਅਨੇਕਾਂ ਇਨਾਮ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਚੇਅਰਮੈਨ ਜਸਬੀਰ ਸਿੰਘ, ਪ੍ਰਿੰਸੀਪਲ ਰੋਮਿਲਾ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਧਾਰਮਕ ਮੁਕਾਬਲਿਆਂ ’ਚ ਵੀ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਗਿਆਨ ’ਚ ਵਾਧਾ ਹੋ ਸਕੇ। ਇਸ ਮੌਕੇ ਸਕੂਲ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।

Related News