ਕਨਵਰ ਗਰੇਵਾਲ ਨੇ ਧਰਨੇ ’ਚ ਕੀਤੀ ਕਿਸਾਨਾਂ ਦੀ ਮਾਲਸ਼, ਵੀਡੀਓ ਨੇ ਜਿੱਤੇ ਲੋਕਾਂ ਦੇ ਦਿਲ
Tuesday, Dec 15, 2020 - 03:31 PM (IST)
 
            
            ਜਲੰਧਰ (ਬਿਊਰੋ)– ਕਿਸਾਨੀ ਅੰਦੋਲਨ ’ਚ ਕਨਵਰ ਗਰੇਵਾਲ ਦਾ ਸਮਰਥਨ ਤੇ ਜਜ਼ਬਾ ਕਿਸੇ ਤੋਂ ਲੁਕਿਆ ਨਹੀਂ ਹੈ। ਜ਼ਮੀਨੀ ਪੱਧਰ ਦੇ ਨਾਲ-ਨਾਲ ਸੋਸ਼ਲ ਮੀਡੀਆ ਰਾਹੀਂ ਕਨਵਰ ਗਰੇਵਾਲ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਚੁੱਕ ਰਹੇ ਹਨ ਤੇ ਗੀਤਾਂ ਰਾਹੀਂ ਇਸ ਨੂੰ ਵੱਡੇ ਪੱਧਰ ’ਤੇ ਲਿਜਾ ਰਹੇ ਹਨ।
ਹਾਲ ਹੀ ’ਚ ਕਨਵਰ ਗਰੇਵਾਲ ਦੀ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਕਨਵਰ ਗਰੇਵਾਲ ਕਿਸਾਨਾਂ ਦੀ ਮਾਲਸ਼ ਕਰਦੇ ਨਜ਼ਰ ਆ ਰਹੇ ਹਨ।
ਵੀਡੀਓ ਸਾਂਝੀ ਕਰਦਿਆਂ ਕਨਵਰ ਗਰੇਵਾਲ ਨੇ ਲਿਖਿਆ, ‘ਸੇਵਾ ਕਰਕੇ ਮਾਣ ਪਾਈਦਾ।’ ਕਨਵਰ ਦੀ ਇਸ ਵੀਡੀਓ ’ਤੇ ਉਸ ਦੇ ਪ੍ਰਸ਼ੰਸਕ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਸਾਂਝੀ ਕਰ ਰਹੇ ਹਨ ਤੇ ਕਨਵਰ ਗਰੇਵਾਲ ਵਲੋਂ ਕੀਤੇ ਇਸ ਕੰਮ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਕਨਵਰ ਗਰੇਵਾਲ ਕਿਸਾਨ ਅੰਦੋਲਨ ’ਚ ਸ਼ੁਰੂ ਤੋਂ ਹੀ ਜੁੜੇ ਹੋਏ ਹਨ। ਕਨਵਰ ਗਰੇਵਾਲ ਦੇ ਨਾਲ ਗਾਇਕ ਹਰਫ ਚੀਮਾ ਤੇ ਹਰਜੋਤ ਨੇ ਵੀ ਖੂਬ ਸਾਥ ਦਿੱਤਾ ਹੈ। ਉਂਝ ਵੀ ਆਪਣੇ ਗੀਤਾਂ ਰਾਹੀਂ ਕਨਵਰ ਗਰੇਵਾਲ ਲੋਕਾਂ ਨੂੰ ਸੇਧ ਦਿੰਦੇ ਆਏ ਹਨ।
ਨੋਟ– ਕਨਵਰ ਗਰੇਵਾਲ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            