ਸਿੱਧੂ ਦੇ ਪੱਖ ’ਚ ਉਤਰੇ ਕਨ੍ਹੱਈਆ ਕੁਮਾਰ, ਭਾਜਪਾ ਦੀ ਨੀਤੀ ’ਤੇ ਚੁੱਕੇ ਸਵਾਲ

02/18/2019 6:20:43 AM

ਚੰਡੀਗਡ਼੍ਹ,(ਪਾਲ)- ਲੋਕਾਂ ਦੀ ਸੋਚ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸੀ ਦਾ ਇਸਤੇਮਾਲ ਕਰਕੇ ਬਦਲਣਾ ਅੱਜ ਕਾਫ਼ੀ ਸੌਖਾ ਹੋ ਗਿਆ ਹੈ ਪਰ ਪਹਿਲਾਂ ਅਜਿਹਾ ਨਹੀਂ ਸੀ। ਪੰਜਾਬ ਕਲਾ ਭਵਨ ’ਚ ਵਰਲਡ ਪੰਜਾਬੀ ਕਾਨਫਰੰਸ ’ਚ ਪਹੁੰਚੇ ਜੇ. ਐੱਨ. ਯੂ. ਦੇ ਸਾਬਕਾ ਕੌਂਸਲ ਪ੍ਰਧਾਨ ਕਨ੍ਹੱਈਆ ਕੁਮਾਰ ਅਨੁਸਾਰ ਆਰਟੀਫੀਸ਼ੀਸਲ ਇੰਟੈਲੀਜੈਂਸੀ ਬੁਰੀ  ਨਹੀਂ ਹੈ ਪਰ ਉਸ ਅਨੁਸਾਰ ਆਪਣੀ ਸੋਚ ਨੂੰ ਬਦਲਣਾ ਚੰਗਾ ਨਹੀਂ ਹੈ।  ਅਲਰਟਨੇਟ ਰਾਜਨੀਤੀ ’ਤੇ ਉਨ੍ਹਾਂ ਨੇ ਕਿਹਾ ਕਿ ਅੱਜ ਖੁਦ ਦਾ ਪ੍ਰਚਾਰ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ, ਜੋ ਕਿ ਪਹਿਲਾਂ ਨਹੀਂ ਸੋਚਿਆ ਜਾਂਦਾ ਸੀ।
 ਉਨ੍ਹਾਂ ਨੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ  ਬਾਰੇ  ਕਿਹਾ ਕਿ ਜੇਕਰ ਉਹ ਪਾਕਿਸਤਾਨ ਗਏ ਤਾਂ ਉਨ੍ਹਾਂ ਨੂੰ ਦੇਸ਼ਧ੍ਰੋਹੀ ਐਲਾਨਣ ’ਚ ਕੋਈ ਕਸਰ ਨਹੀਂ ਛੱਡੀ ਗਈ  ਪਰ ਜਦੋਂ ਪ੍ਰਧਾਨ ਮੰਤਰੀ ਖੁਦ ਜਾਂਦੇ ਹਨ ਤਾਂ ਉਸਨੂੰ ਰਾਜਨੀਤਕ ਰਣਨੀਤੀ ਦੱਸਦੇ ਹਨ। 


Bharat Thapa

Content Editor

Related News