ਕਾਲੀਆ ਕਾਲੋਨੀ 'ਚ 2 ਦਿਨ ਦੀ ਬੱਚੀ ਮਿਲਣ ਨਾਲ ਫੈਲੀ ਸਨਸਨੀ (ਵੀਡੀਓ)
Saturday, Sep 22, 2018 - 06:04 PM (IST)
ਜਲੰਧਰ (ਰਾਜੇਸ਼ ਸ਼ਰਮਾ)— ਜਲੰਧਰ ਦੀ ਕਾਲੀਆ ਕਾਲੋਨੀ 'ਚ ਅੱਜ ਸਵੇਰੇ ਨਵਜਾਤ ਬੱਚੀ ਮਿਲਣ ਨਾਲ ਸਨਸਨੀ ਫੈਲ ਗਈ। ਇਸ ਗੱਲ ਦਾ ਪਤਾ ਲੋਕਾਂ ਨੂੰ ਉਸ ਸਮੇਂ ਲੱਗਾ ਜਦੋਂ ਉਹ ਕਾਲੀਆ ਕਾਲੋਨੀ 'ਚ ਸੈਰ ਕਰ ਰਹੇ ਸਨ। ਸੈਰ ਕਰਦਿਆਂ ਉਨ੍ਹਾਂ ਨੂੰ ਇੱਟਾਂ ਦੇ ਪਿੱਛੋਂ ਬੱਚੀ ਦੇ ਰੌਣ ਦੀ ਆਵਾਜ਼ ਆਈ। ਜਿਸ ਤੋਂ ਬਾਅਦ ਉਹ ਲੋਕ ਬੱਚੀ ਨੂੰ ਚੁੱਕ ਕੇ ਘਰ ਲੈ ਗਏ। ਉਨ੍ਹਾਂ ਨੇ ਇਸ ਗੱਲ ਦੀ ਸੂਚਨਾ ਥਾਣਾ 1 ਦੀ ਪੁਲਸ ਦੀ ਦਿੱਤੀ ਹੈ। ਦੱਸਣਯੋਗ ਹੈ ਕਿ ਇਹ ਬੱਚੀ 2 ਦਿਨ ਪਹਿਲਾਂ ਹੀ ਪੈਦਾ ਹੋਈ ਸੀ।