ਤਿੰਨ ਬੱਚਿਆਂ ਦੀ ਮਾਂ ਨਾਲ ਜਬਰ-ਜ਼ਨਾਹ

12/06/2018 4:29:23 PM

ਕਲਾਨੌਰ (ਮਨਮੋਹਨ) : ਬਲਾਕ ਕਲਾਨੌਰ ਦੇ ਇਕ ਸਰਹੱਦੀ ਪਿੰਡ 'ਚ ਸ਼ਰੀਕੇ ਦੇ ਇਕ ਲੜਕੇ ਵਲੋਂ ਤਿੰਨ ਬੱਚਿਆਂ ਦੀ ਮਾਂ ਨੂੰ ਦੁੱਧ 'ਚ ਬੇਹੋਸ਼ੀ ਦੀ ਚੀਜ਼ ਮਿਲਾ ਕੇ ਜਬਰ-ਜ਼ਨਾਹ ਕਰਕੇ ਗਰਭਵਤੀ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਥਾਣਾ ਕਲਾਨੌਰ ਦੀ ਪੁਲਸ ਨੇ ਪੀੜਤ ਮਹਿਲਾ ਦੇ ਬਿਆਨਾਂ ਆਧਾਰ 'ਤੇ ਦੋਸ਼ੀ ਖਿਲਾਫ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਅਰੰਭ ਕਰ ਦਿੱਤੀ ਹੈ। 

ਪੁਲਸ ਥਾਣਾ ਕਲਾਨੌਰ ਦੇ ਐੱਸ.ਐੱਚ.ਓ. ਪਰਮਵੀਰ ਸਿੰਘ ਸੈਨੀ ਨੇ ਦੱਸਿਆ ਕਿ ਪੀੜਤ ਮਹਿਲਾ ਆਪਣੇ ਬਿਆਨਾਂ 'ਚ ਦੱਸਿਆ ਕਿ ਉਸਦਾ ਪਤੀ ਸ਼੍ਰੀਨਗਰ ਵਿਖੇ ਕੰਮ ਕਰਦਾ ਹੈ ਤੇ ਉਸ ਦੇ ਤਿੰਨ ਲੜਕੇ ਹਨ। ਉਸ ਨੇ ਦੱਸਿਆ ਕਿ ਸ਼ਰੀਕੇ ਦੇ ਹੀ ਇਕ ਲੜਕੇ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਸੀ ਤੇ ਉਹ ਉਸ ਕੋਲੋਂ ਆਪਣਾ ਘਰੇਲੂ ਸਮਾਨ ਵੀ ਮੰਗਾ ਲਿਆ ਕਰਦੇ ਸੀ। ਇਕ ਦਿਨ ਉਸ ਨੇ ਉਕਤ ਲੜਕੇ ਕੋਲੋਂ ਦੁੱਧ ਮੰਗਵਾਇਆ ਤਾਂ ਉਸ ਨੇ ਦੁੱਧ 'ਚ ਬੇਹੋਸ਼ੀ ਦੀ ਕੋਈ ਚੀਜ਼ ਮਿਲਾ ਦਿੱਤੀ, ਜਿਸਨੂੰ ਪੀਣ ਉਪਰੰਤ ਉਸ ਦੇ ਬੱਚੇ ਸੌਂ ਗਏ ਤੇ ਉਸ ਨੂੰ ਵੀ ਘਬਰਾਹਟ ਹੋਣੀ ਸ਼ੁਰੂ ਹੋ ਗਈ ਸੀ, ਜਿਸ ਤੋਂ ਉਸ ਸ਼ੱਕ ਹੋ ਗਿਆ ਸੀ ਕਿ ਉਕਤ ਦੋਸ਼ੀ ਨੇ ਦੁੱਧ 'ਚ ਕੋਈ ਬੇਹੋਸ਼ੀ ਦੀ ਚੀਜ਼ ਮਿਲਾਈ ਹੈ। ਉਸ ਰਾਤ ਦੋਸ਼ੀ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਪਰ ਸ਼ਰਮ ਦੇ ਮਾਰੇ ਉਸ ਨੇ ਰੌਲਾ ਨਹੀਂ ਪਾਇਆ। ਇਸ ਤੋਂ ਬਾਅਦ ਵੀ ਦੋਸ਼ੀ ਉਸ ਨੂੰ ਧਮਕੀਆਂ ਦੇ ਕੇ ਜਬਰ-ਜ਼ਨਾਹ ਕਰਦਾ ਰਿਹਾ, ਜਿਸ ਕਾਰਨ ਹੁਣ ਉਹ 6 ਮਹੀਨੇ ਤੋਂ ਗਰਭਵਤੀ ਹੈ ਜਦਕਿ ਉਸ ਦੇ ਪਤੀ ਦੀ 2011 'ਚ ਨਸਬੰਦੀ ਹੋ ਚੁੱਕੀ ਹੈ। ਉਸਨੇ ਅੱਗੇ ਦੱਸਿਆ ਕਿ 3 ਦਸੰਬਰ 2018 ਨੂੰ ਉਸਦਾ ਪਤੀ ਜਦੋਂ ਸ਼੍ਰੀਨਗਰ ਤੋਂ ਵਾਪਸ ਘਰ ਪਹੁੰਚਿਆ ਤਾਂ ਉਸਨੂੰ ਹੱਡਬੀਤੀ ਦੱਸ ਦਿੱਤੀ ਕਿ ਜੋ ਬੱਚਾ ਮੇਰੇ ਗਰਭ 'ਚ ਪਲ ਰਿਹਾ ਹੈ ਉਹ ਦੋਸ਼ੀ ਦਾ ਹੈ, ਜਿਸ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਹੈ। ਪੁਲਸ ਨੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Baljeet Kaur

Content Editor

Related News