ਕੈਨੇਡਾ, ਅਮਰੀਕਾ ’ਚ ਧੱਕ ਪਾ ਚੁੱਕੇ ਉੱਘੇ ਕਬੱਡੀ ਖਿਡਾਰੀ ਮਾਣਕ ਜੋਧਾਂ ਦੀ ਹਾਦਸੇ ’ਚ ਮੌਤ

Sunday, Dec 20, 2020 - 01:12 PM (IST)

ਕੈਨੇਡਾ, ਅਮਰੀਕਾ ’ਚ ਧੱਕ ਪਾ ਚੁੱਕੇ ਉੱਘੇ ਕਬੱਡੀ ਖਿਡਾਰੀ ਮਾਣਕ ਜੋਧਾਂ ਦੀ ਹਾਦਸੇ ’ਚ ਮੌਤ

ਜੋਧਾਂ (ਸਰੋਏ) : ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਦੀਪ ਸਿੰਘ ਉਰਫ ਮਾਣਕ ਜੋਧਾਂ ਦੀ ਬੀਤੀ ਰਾਤ ਜੋਧਾਂ ਵਿਖੇ ਹਾਦਸੇ ਦੌਰਾਨ ਮੌਤ ਹੋ ਗਈ। ਕਬੱਡੀ ਖਿਡਾਰੀ ਓਮਨਦੀਪ ਸਿੰਘ ਮੋਠਾ ਲਲਤੋਂ ਨੇ ਦੱਸਿਆ ਕਿ ਮਾਣਕ ਜੋਧਾਂ ਨੇ ਪੰਜਾਬ ਦੇ ਕਬੱਡੀ ਕੱਪਾਂ ਤੋਂ ਇਲਾਵਾ ਕੈਨੇਡਾ, ਅਮਰੀਕਾ, ਇੰਗਲੈਂਡ ਆਦਿ ਦੇਸ਼ਾਂ ਦੇ ਕਬੱਡੀ ਟੂਰਨਾਮੈਂਟਾਂ ’ਚ ਵੀ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਸੀ। ਅਜੋਕੇ ਸਮੇਂ ਦੌਰਾਨ ਉਹ ਨਵੇਂ ਮੁੰਡਿਆਂ ਨੂੰ ਕਬੱਡੀ ਦੀ ਸਿਖਲਾਈ ਵੀ ਦਿੰਦਾ ਸੀ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਰਮਿਆਨ ਪੰਜਾਬ ’ਚ ਸੀ.ਆਰ. ਪੀ. ਐੱਫ. ਨਾਲ ਲੈ ਕੇ ਆਈ. ਟੀ. ਵਿਭਾਗ ਦੀ ਵੱਡੀ ਕਾਰਵਾਈ

ਮਾਣਕ ਜੋਧਾਂ ਦੀ ਮੌਤ ’ਤੇ ਸਰਪੰਚ ਅਮਰਜੀਤ ਸਿੰਘ ਜੋਧਾਂ, ਜਗਦੇਵ ਸਿੰਘ ਸਾਬਕਾ ਸਰਪੰਚ, ਰਾਣਾ ਬੀਕਾਨੇਰੀਆ, ਮਨਮੋਹਣ ਸਿੰਘ ਮੋਹਣਾ ਅਮਰੀਕਾ, ਜਗਰੂਪ ਸਿੰਘ ਜਰਖੜ, ਪਹਿਲਵਾਨ ਹਰਮੇਲ ਸਿੰਘ ਕਾਲਾ, ਓਮਨਦੀਪ ਸਿੰਘ ਮੋਠਾ ਲਲਤੋਂ, ਤਰਨਾ ਜੋਧਾਂ, ਜਸਵਿੰਦਰ ਸਿੰਘ ਸੈਂਡੀ ਕਨੇਡਾ, ਸਰਪੰਚ ਨਿਰਮਲ ਸਿੰਘ ਚਹਿਲ ਡੇਹਲੋਂ, ਗੋਲੂ ਪਮਾਲ ਯੂ. ਕੇ., ਭੋਲੂ ਉਟਾਲਾਂ, ਗੀਤਾ ਸ਼ੇਰਪੁਰ, ਸ਼ੀਰਾ ਬੋਪਾਰਾਏ, ਬਿੱਟੂ ਕੁੱਬੇ, ਸੋਨੀ ਸੁਨੇਤ, ਸਰਬੀ ਥਰੀਕੇ, ਕਾਲਾ ਰਸੂਲਪੁਰ, ਰਾਣਾ ਆੜ੍ਹਤੀਆ, ਚਮਕੌਰ ਸਿੰਘ ਉੱਭੀ ਆਦਿ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ।

ਇਹ ਵੀ ਪੜ੍ਹੋ : ਲੁਧਿਆਣਾ ਪੁਲਸ ਕਮਿਸ਼ਨਰ ਦਫ਼ਤਰ ’ਚ ਪਿਆ ਭੜਥੂ, ਬੀਬੀਆਂ ਦੇ ਬਾਥਰੂਮ ’ਚ ਮੁੰਡੇ ਨੂੰ ਇਸ ਹਾਲਤ ’ਚ ਦੇਖ ਉੱਡੇ ਹੋਸ਼

ਨੋਟ - ਪੰਜਾਬ ਵਿਚ ਵਾਪਰ ਰਹੇ ਹਾਦਸਿਆਂ ਦਾ ਮੁੱਖ ਕਾਰਨ ਕੀ ਹੈ?


author

Gurminder Singh

Content Editor

Related News