ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਮਾਰੀਆਂ ਗੋਲੀਆਂ, ਮੌਤ (ਵੀਡੀਓ)

Monday, Mar 14, 2022 - 10:16 PM (IST)

ਨਕੋਦਰ (ਪਾਲੀ, ਰਾਹੁਲ ਕਾਲਾ) : ਨਕੋਦਰ ਦੇ ਮੱਲੀਆਂ ਖੁਰਦ ’ਚ ਚੱਲ ਰਹੇ ਕਬੱਡੀ ਟੂਰਨਾਮੈਂਟ ਦੇ ਇਕ ਮੈਚ ਦੌਰਾਨ ਚੱਲੀਆਂ ਗੋਲੀਆਂ ’ਚ ਸੰਦੀਪ ਸਿੰਘ ਨੰਗਲ ਅੰਬੀਆਂ ਦੀ ਮੌਤ ਹੋ ਗਈ। ਮੱਲੀਆਂ ਖੁਰਦ ’ਚ ਹਰ ਸਾਲ ਦੀ ਤਰ੍ਹਾਂ ਸਾਬਕਾ ਖਿਡਾਰੀ ਸਾਬੀ ਮੱਲੀਆਂ ਦੀ ਯਾਦ ’ਚ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਅੱਜ ਕਲੱਬਾਂ ਦੇ ਮੈਚ ਚੱਲ ਰਹੇ ਸਨ ਤੇ ਪਹਿਲਾ ਮੈਚ ਸ਼੍ਰੋਮਣੀ ਕਮੇਟੀ ਤੇ ਖੀਰਾਂਵਾਲੀ ਵਿਚਾਲੇ ਚੱਲ ਰਿਹਾ ਸੀ। ਦੂਸਰਾ ਮੈਚ ਸ਼ਾਹਕੋਟ ਅਤੇ ਤੋਤਾ ਸਿੰਘ ਵਾਲਾ ਵਿਚਾਲੇ ਹੋਣਾ ਸੀ ਪਰ ਪਹਿਲੇ ਮੈਚ ’ਚ ਹੀ ਕਾਰ ’ਤੇ ਸਵਾਰ ਹੋ ਕੇ ਆਏ ਅਣਪਛਾਤੇ ਚਾਰ ਹਮਲਾਵਰਾਂ ਨੇ ਸੰਦੀਪ ਨੰਗਲ ਅੰਬੀਆਂ ’ਤੇ ਤਾਬੜਤੋੜ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜ ਸੂਬਿਆਂ ’ਚ ਕਾਂਗਰਸ ਦੀ ਕਰਾਰੀ ਹਾਰ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ

ਸਿਰ ਵਿੱਚ ਗੋਲੀ ਲੱਗਣ ਨਾਲ ਸੰਦੀਪ ਨੰਗਲ ਅੰਬੀਆਂ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੰਦੀਪ ਨੰਗਲ ਅੰਬੀਆਂ ਦੇ ਕੋਚ ਇੰਦਰ ਨੇ ਦੱਸਿਆ ਕਿ ਕਬੱਡੀ ਖਿਡਾਰੀ ਸੰਦੀਪ ਦਾ ਕਿਸੇ ਨਾਲ ਕੋਈ ਵੀ ਵੈਰ-ਵਿਰੋਧ ਨਹੀਂ ਸੀ, ਕਬੱਡੀ ਨੂੰ ਪਿਆਰ ਕਰਨ ਵਾਲਾ ਸੰਦੀਪ ਹਮੇਸ਼ਾ ਖੇਡ ਦੇ ਮੈਦਾਨ ’ਚ ਹੀ ਰਹਿੰਦਾ ਸੀ।

PunjabKesari

ਇਹ ਵੀ ਪੜ੍ਹੋ : ਵੱਡੀ ਖ਼ਬਰ : ਟਾਂਡਾ ਉੜਮੁੜ ’ਚ ਹੋਏ ਗਊ ਕਤਲਕਾਂਡ ’ਚ 7 ਮੁਲਜ਼ਮ ਗ੍ਰਿਫ਼ਤਾਰ

PunjabKesari

 ਜੇਕਰ ਉਸ ਦਾ ਕਿਸੇ ਨਾਲ ਵੈਰ-ਵਿਰੋਧ ਹੁੰਦਾ ਹੁਣ ਤਕ ਉਹ ਸਾਡੇ ਨਾਲ ਵੀ ਗੱਲ ਸਾਂਝੀ ਕਰਦਾ ਅਤੇ ਜੇ ਕਿਸੇ ਨਾਲ ਰੰਜਿਸ਼ ਹੁੰਦੀ ਵੀ ਤਾਂ ਉਹ ਇਕੱਲਾ ਨਾ ਘੁੰਮਦਾ। ਹੁਣ ਤੱਕ ਸੰਦੀਪ ਨੰਗਲ ਅੰਬੀਆਂ ਜਿੱਥੇ ਵੀ ਜਾਂਦਾ ਸੀ, ਇਕੱਲਾ ਹੀ ਜਾਂਦਾ ਸੀ  ਕਿਉਂਕਿ ਉਸ ਦੀ ਕਿਸੇ ਨਾਲ ਲਾਗ-ਡਾਟ ਨਹੀਂ ਸੀ। ਸੰਦੀਪ ਅੰਬੀਆਂ ਦੇ ਚਾਹੁਣ ਵਾਲਿਆਂ ਨੇ ਵੀ ਇਸ ਘਟਨਾ ਨੂੰ ਬਹੁਤ ਹੀ ਮੰਦਭਾਗਾ ਦੱਸਿਆ ਅਤੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਪੁਲਸ ਮੁਤਾਬਕ ਸੰਦੀਪ ਨੰਗਲ ਅੰਬੀਆਂ ਕਬੱਡੀ ਦਾ ਮੈਚ ਦੇਖ ਰਿਹਾ ਸੀ। ਜਿਸ ਦੌਰਾਨ ਚਿੱਟੇ ਰੰਗ ਦੀ ਸਵਿਫਟ ਕਾਰ ’ਚ ਸਵਾਰ ਹੋ ਕੇ ਆਏ ਚਾਰ ਅਣਪਛਾਤੇ ਹਮਲਾਵਰਾਂ ਨੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ।

PunjabKesari

ਐੱਸ. ਐੱਸ. ਪੀ. ਦਿਹਾਤੀ ਮੁਤਾਬਕ ਘਟਨਾ ਵਾਲੀ ਥਾਂ ਦੇ ਨਜ਼ਦੀਕ ਲੱਗੇ ਸੀ. ਸੀ. ਟੀ. ਵੀ. ਕੈਮਰੇ ਅਤੇ ਸੜਕਾਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਇਹ ਵਿਰੋਧੀ ਪਾਰਟੀਆਂ ਦੀ ਚਾਲ ਹੈ। ਵਿਰੋਧੀ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਘਬਰਾਏ ਲੱਗੇ ਹਨ, ਇਸ ਲਈ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਜਾਣਕਾਰੀ ਮੁੱਖ ਮੰਤਰੀ ਤੱਕ ਪਹੁੰਚਾ ਦਿੱਤੀ ਗਈ ਹੈ ਕਿ ਜਲਦ ਹੀ ਪੁਲਸ ਨੂੰ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ।

 
 


Manoj

Content Editor

Related News