ਘਰ ਦੇ ਮਾੜੇ ਹਾਲਾਤਾਂ ਕਾਰਨ ਕਬੱਡੀ ''ਚ ਜ਼ਿਆਦਾ ਦਿਲਚਸਪੀ ਨਹੀਂ ਦਿਖਾ ਸਕਿਆ ਜਗਸੀਰ ਲਾਲਾ
Saturday, Mar 16, 2019 - 07:07 PM (IST)
ਬਠਿੰਡਾ : ਬਠਿੰਡਾ ਦੇ ਪਿੰਡ ਤੁੰਗਵਾਲੀ ਦੇ ਕਬੱਡੀ ਖਿਡਾਰੀ ਜਗਸੀਰ ਲਾਲਾ ਜੋ ਕਿ ਪਿਛਲੇ 15 ਸਾਲ ਤੋਂ ਕਬੱਡੀ ਖੇਡ ਰਿਹਾ ਹੈ 1993 ਵਿਚ ਉਸ ਨੇ ਕਬੱਡੀ ਸ਼ੁਰੂ ਕੀਤੀ ਅਤੇ ਇਕ ਚੰਗੇ ਜਾਫੀ ਦੇ ਨਾਂ ਤੋਂ ਜਗਸੀਰ ਲਾਲਾ ਦਾ ਨਾਂ ਮਸ਼ਹੂਰ ਹੋਇਆ। ਲਾਲਾ ਨੇ ਦੱਸਿਆ ਕਿ 32 ਕਿਲੋ ਭਾਰਤ ਵਿਚ ਉਸ ਨੇ ਕਬੱਡੀ ਸ਼ੁਰੂ ਕੀਤੀ ਸੀ ਅਤੇ ਅਤੇ 57 ਕਿਲੋ ਭਾਰ ਤੱਕ ਉਹ ਕਬੱਡੀ ਖੇਡਦਾ ਰਿਹਾ ਪਰ ਘਰ ਦੇ ਹਾਲਾਤ ਅਤੇ ਆਰਥਿਕ ਤੰਗੀ ਕਾਰਨ ਉਹ ਕਬੱਡੀ ਵਿਚ ਜ਼ਿਆਦਾ ਦਿਲਚਸਪੀ ਨਹੀਂ ਦਿਖਾ ਸਕਿਆ ਅਤੇ ਨਾ ਹੀ ਕਿਸੇ ਸਰਕਾਰ ਨੇ ਉਸ ਨੂੰ ਨੌਕਰੀ ਦਿੱਤੀ।
ਲਾਲਾ ਨੇ ਕਿਹਾ ਕਿ ਉਸ ਨੂੰ ਬਚਪਨ ਤੋਂ ਹੀ ਕਬੱਡੀ ਦਾ ਸ਼ੌਂਕ ਸੀ ਅਤੇ ਉਹ ਦੁਬਈ ਵਿਚ ਵੀ ਕਬੱਡੀ ਖੇਡ ਚੁੱਕਾ ਹੈ। ਇਸ ਤੋਂ ਇਲਾਵਾ ਲਾਲਾ ਅੰਪਾਇਰਿੰਗ ਵੀ ਕਰ ਰਿਹਾ ਹੈ। ਬਚਪਨ ਤੋਂ ਸੌਂਕ ਹੋਣ ਕਾਰਨ ਉਸ ਨੇ ਕਬੱਡੀ ਵਿਚ ਮਿਹਨਤ ਕੀਤੀ ਬੇਸ਼ਕ ਸਰਕਾਰਾਂ ਨੇ ਉਸ ਦਾ ਸਾਥ ਨਹੀਂ ਦਿੱਤਾ ਪਰ ਅੱਜ ਉਹ ਨੌਜਵਾਨਾਂ ਨੂੰ ਟ੍ਰੇਨਿੰਗ ਦੇ ਰਿਹਾ ਹੈ। ਦੁੱਧ ਦਹੀਂ, ਘਿਓ, ਬਦਾਮ ਅਤੇ ਪਿੰਡ ਦੀਆਂ ਖੁਰਾਕਾਂ ਖਾ ਕੇ ਉਸ ਨੇ ਕਬੱਡੀ ਵਿਚ ਜ਼ੋਰ ਅਜਮਾਈਸ਼ ਕੀਤੀ ਅਤੇ ਨਾਂ ਕਮਾਇਆ। ਉਸ ਨੇ ਕਿਹਾ ਕਿ ਅੱਜ ਉਸ ਨੂੰ ਅਫਸੋਸ ਹੈ ਕਿ ਪੰਜਾਬ ਦੀ ਕਿਸੇ ਸਰਕਾਰ ਨੇ ਉਸ ਨੂੰ ਅਜੇ ਤੱਕ ਨੌਕਰੀ ਨਹੀਂ ਦਿੱਤੀ। ਨੌਜਵਾਨਾਂ ਬਾਰੇ ਉਸ ਨੇ ਕਿਹਾ ਕਿ ਉਨ੍ਹਾਂ ਨੂੰ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ ਅਤੇ ਗ੍ਰਾਊਂਡ 'ਚ ਜਾ ਕੇ ਪ੍ਰੈਕਟਿਸ ਕਰਨੀ ਚਾਹੀਦੀ ਹੈ। ਘਰ ਦੇ ਹਾਲਾਤ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ ਕਿ ਉਹ ਵੱਖ-ਵੱਖ ਜਗ੍ਹਾਵਾਂ ਜਾ ਕੇ ਟ੍ਰੇਟਿੰਗ ਦਿੰਦਾ ਹੈ ਜਿਸ ਤੋਂ ਮਿਲਣ ਵਾਲੀ ਫੀਸ ਨਾਲ ਉਹ ਘਰ ਦਾ ਖਰਚਾ ਚਲਾਉਂਦਾ ਹੈ।