ਜਸਟਿਸ ਗਿੱਲ ਨੇ ਕੈਪਟਨ ਨੂੰ ਸੌਂਪੀ ਅਕਾਲੀ ਦਲ ਦੇ ਸਮੇਂ ਹੋਏ ਝੂਠੇ ਕੇਸਾਂ ਦੀ ਚੌਥੀ ਰਿਪੋਰਟ

Sunday, Dec 03, 2017 - 06:40 PM (IST)

ਜਸਟਿਸ ਗਿੱਲ ਨੇ ਕੈਪਟਨ ਨੂੰ ਸੌਂਪੀ ਅਕਾਲੀ ਦਲ ਦੇ ਸਮੇਂ ਹੋਏ ਝੂਠੇ ਕੇਸਾਂ ਦੀ ਚੌਥੀ ਰਿਪੋਰਟ

ਚੰਡੀਗੜ੍ਹ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਸਟਿਸ ਮਹਿਤਾਬ ਸਿੰਘ ਗਿੱਲ ਵੱਲੋਂ ਐਤਵਾਰ ਨੂੰ ਚੌਥੀ ਅਕਾਲੀ ਦਲ ਦੇ ਸਮੇਂ ਲੋਕਾਂ 'ਤੇ ਹੋਏ ਝੂਠੇ ਪਰਚਿਆਂ ਦੇ ਕੇਸਾਂ ਦੀ ਚੌਥੀ ਰਿਪੋਰਟ ਦਿੱਤੀ ਗਈ। ਇਸ ਰਿਪੋਰਟ 'ਚ 112 ਕੇਸਾਂ ਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ 'ਚੋਂ 30 ਕੇਸਾਂ ਨੂੰ ਲੈ ਸ਼ਿਕਾਇਤਾਂ ਬਾਰੇ ਤਫਤੀਸ਼ ਕਰਕੇ ਕਮਿਸ਼ਨ ਨੇ ਟਿਪਣੀ ਕੀਤੀ ਹੈ ਅਤੇ ਬਾਕੀ ਸ਼ਿਕਾਇਤਾਂ ਨੂੰ ਸਬੰਧਤ ਕਾਰਨ ਦੱਸ ਕੇ ਖਾਰਜ ਕਰ ਦਿੱਤਾ ਹੈ। ਜਸਟਿਸ ਮਹਿਤਾਬ ਸਿੰਘ ਕਮਿਸ਼ਨ ਝੂਠੇ ਪਰਚਿਆਂ ਦੀ ਜਾਂਚ ਕਰ ਰਹੇ ਹਨ। ਕਮਿਸ਼ਨ ਨੂੰ ਹੁਣ ਤੱਕ 4371 ਸ਼ਿਕਾਇਤਾਂ ਮਿਲ ਚੁੱਕੀਆਂ ਹਨ ਅਤੇ 4 ਰਿਪਰੋਟਾਂ ਰਾਹੀਂ 563 ਕੇਸਾਂ ਦਾ ਨਿਪਟਾਰਾ ਕੀਤਾ ਜਾ ਚੁੱਕਿਆ ਹੈ। 
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਕਮਿਸ਼ਨ ਬਣਾਇਆ ਗਿਆ ਸੀ। ਇਹ ਕਮਿਸ਼ਨ ਅਕਾਲੀ ਦਲ ਦੀ ਸਰਕਾਰ ਵਿੱਚ ਵਿਰੋਧੀਆਂ ਖਿਲਾਫ ਹੋਏ ਕੇਸਾਂ ਦੀ ਜਾਂਚ ਕਰਨ ਲਈ ਬਣਾਇਆ ਸੀ। ਕਮਿਸ਼ਨ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਿ ਪੰਜਾਬ 'ਚ ਹੋਏ ਕੇਸਾਂ ਦੀ ਜਾਂਚ ਕੀਤੀ ਜਾਵੇ ਅਤੇ ਬਣਦੀ ਕਾਰਵਾਈ ਵੀ ਕੀਤੀ ਜਾਵੇ।


Related News