ਜਸਟਿਸ ਅੰਸਾਰੀ ਨੇ ਸੰਭਾਲਿਆ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ
Wednesday, Aug 02, 2017 - 12:42 AM (IST)
ਚੰਡੀਗੜ੍ਹ (ਸ਼ਰਮਾ) - ਪਟਨਾ ਹਾਈਕੋਰਟ ਦੇ ਸਾਬਕਾ ਚੀਫ ਜਸਟਿਸ ਇਕਬਾਲ ਅਹਿਮਦ ਅੰਸਾਰੀ ਨੇ ਮੰਗਲਵਾਰ ਨੂੰ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਦਾ ਕਾਰਜਭਾਰ ਸੰਭਾਲ ਲਿਆ। 63 ਸਾਲਾ ਜਸਟਿਸ ਅੰਸਾਰੀ ਪਟਨਾ ਹਾਈਕੋਰਟ ਦੇ ਚੀਫ ਜਸਟਿਸ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਪਹਿਲਾਂ ਇਸ ਹਾਈਕੋਰਟ ਤੇ ਗੁਹਾਟੀ ਹਾਈਕੋਰਟ ਦੇ ਜੱਜ, ਗੁਹਾਟੀ ਹਾਈਕੋਰਟ ਦੇ ਰਜਿਸਟਰਾਰ ਤੇ ਆਸਾਮ ਦੇ ਕਰੀਮਗੰਜ, ਡਿਬਰੂਗੜ੍ਹ ਤੇ ਨਵਗਰਾਓਂ ਦੇ ਜ਼ਿਲਾ ਤੇ ਸੈਸ਼ਨ ਜੱਜ ਦੇ ਅਹੁਦਿਆਂ 'ਤੇ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਜਸਟਿਸ ਅੰਸਾਰੀ ਨੇ ਨਾਰਥ-ਈਸਟ ਜੂਡੀਸ਼ੀਅਲ ਆਫ਼ੀਸਰਜ਼ ਟ੍ਰੇਨਿੰਗ ਇੰਸਟੀਚਿਊਟ ਦੇ ਜੱਜ ਇੰਚਾਰਜ ਤੇ ਅਰੁਣਾਚਲ ਪ੍ਰਦੇਸ਼ ਤੇ ਨਾਗਾਲੈਂਡ ਦੀ ਰਾਜ ਨਿਆਇਕ ਸੇਵਾ ਅਥਾਰਿਟੀ ਦੇ ਚੇਅਰਮੈਨ ਦੇ ਰੂਪ 'ਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਹਨ।
