ਕਬਾੜ ਦੇ ਗੋਦਾਮ ’ਚ ਲੱਗੀ ਅੱਗ, ਇਕ ਘੰਟੇ ਬਾਅਦ ਪਾਇਆ ਕਾਬੂ

Tuesday, Aug 24, 2021 - 06:18 PM (IST)

ਕਬਾੜ ਦੇ ਗੋਦਾਮ ’ਚ ਲੱਗੀ ਅੱਗ, ਇਕ ਘੰਟੇ ਬਾਅਦ ਪਾਇਆ ਕਾਬੂ

ਲੁਧਿਆਣਾ (ਰਾਜ) : ਜੀਵਨ ਨਗਰ ਇਲਾਕੇ ਵਿਚ ਦੇਰ ਰਾਤ ਕਬਾੜ ਦੇ ਗੋਦਾਮ ਵਿਚ ਅਚਾਨਕ ਅੱਗ ਲਗ ਗਈ। ਧੂੰਆਂ ਉੱਠਦਾ ਦੇਖ ਕੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਕੁਝ ਦੇਰ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪੁੱਜ ਗਈ। ਇਕ ਘੰਟੇ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ। ਇਸ ਦੌਰਾਨ ਚੌਕੀ ਜੀਵਨ ਨਗਰ ਦੀ ਪੁਲਸ ਵੀ ਮੌਕੇ ’ਤੇ ਪੁੱਜ ਗਈ ਸੀ।

ਸਿਮਰਨਜੋਤ ਸਿੰਘ ਨੇ ਦੱਸਿਆ ਕਿ ਉਸ ਦਾ ਕਬਾੜ ਦਾ ਕੰਮ ਹੈ। ਜੀਵਨ ਨਗਰ ਇਲਾਕੇ ਵਿਚ ਖਾਲ੍ਹੀ ਪਲਾਟ ਵਿਚ ਉਨ੍ਹਾਂ ਦੇ ਗੋਦਾਮ ਹੈ। ਸੋਮਵਾਰ ਦੀ ਰਾਤ ਨੂੰ ਸ਼ਾਰਟ ਸਰਕਟ ਨਾਲ ਗੋਦਾਮ ਵਿਚ ਅੱਗ ਲਗ ਗਈ। ਜਦੋਂ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਾ ਤਾਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਅਤੇ ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪੁੱਜ ਕੇ ਅੱਗ ਬੁਝਾ ਦਿੱਤੀ। ਸਿਮਰਨਜੋਤ ਦਾ ਕਹਿਣਾ ਹੈ ਕਿ ਅੱਗ ਸਿਰਫ ਕਬਾੜ ਵਿਚ ਲੱਗੀ ਸੀ।ਇਸ ਲਈ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਰਿਹਾ।


author

Gurminder Singh

Content Editor

Related News