ਘਈ ਪਰਿਵਾਰ ਨਾਲ ਇਲਾਕਾ ਵਾਸੀਆਂ ਪ੍ਰਗਟਾਇਆ ਦੁੱਖ
Thursday, Feb 08, 2018 - 11:01 AM (IST)

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਐੱਲ. ਆਈ. ਸੀ. ਦੇ ਸੇਵਾਮੁਕਤ ਵਿਕਾਸ ਅਧਿਕਾਰੀ ਕੁਲਵੰਤ ਸਿੰਘ ਘਈ ਦੇ ਪੁੱਤਰ, ਸਟਾਰ ਕਲੱਬ ਝਬਾਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪ੍ਰਸਿੱਧ ਕਾਰੋਬਾਰੀ ਭੁਪਿੰਦਰ ਸਿੰਘ ਘਈ ਦੀ ਪਤਨੀ ਮਨਜੀਤ ਕੌਰ ਦੀ ਮੰਗਲਵਾਰ ਹੋਈ ਬੇਵਕਤੀ ਮੌਤ 'ਤੇਇਲਾਕੇ ਭਰ ਦੇ ਲੋਕਾਂ ਵੱਲੋਂ ਘਈ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟਾਈ ਗਈ। ਮੰਗਲਵਾਰ ਦੁਪਹਿਰ ਸਥਾਨਕ ਸ਼ਮਸ਼ਾਨਘਾਟ ਵਿਖੇ ਮਨਜੀਤ ਕੌਰ ਦੀ ਮ੍ਰਿਤਕ ਦੇਹ ਦਾ ਸੈਂਕੜੇ ਨਮ ਅੱਖਾਂ ਵੱਲੋਂ ਅੰਤਿਮ ਵਿਦਾਈ ਦੇਣ ਉਪਰੰਤ ਸਸਕਾਰ ਕਰ ਦਿੱਤਾ ਗਿਆ। ਭੁਪਿੰਦਰ ਸਿੰਘ ਘਈ ਨੇ ਦੱਸਿਆ ਕਿ ਮਨਜੀਤ ਕੌਰ ਨਮਿੱਤ ਸ੍ਰੀ ਅਖੰਡ ਪਾਠ ਦੇ ਭੋਗ 11 ਫਰਵਰੀ ਨੂੰ ਪਾਏ ਜਾਣਗੇ।