ਕਾਲਜ ਦੇ ਮੈਡੀਕਲ ਪ੍ਰਬੰਧਾਂ ’ਤੇ ਸਵਾਲ ਚੁੱਕਣ ਵਾਲੇ ਜੂਨੀਅਰ ਡਾਕਟਰਾਂ ਨੂੰ ਨੋਟਿਸ
Thursday, Apr 09, 2020 - 04:16 PM (IST)
ਅੰਮ੍ਰਿਤਸਰ (ਦਲਜੀਤ ਸ਼ਰਮਾ): ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਨਿਰੀਖਣ ਦੌਰਾਨ ਜੂਨੀਅਰ ਡਾਕਟਰਾਂ ਵਲੋਂ ਗੁਰੂ ਨਾਨਕ ਦੇਵ ਹਸਪਤਾਲ ਦੀ ਕੋਰੋਨਾ ਵਾਇਰਸ ਆਈਸੋਲੇਸ਼ਨ ਵਾਰਡ ਦੇ ਸੀਨੀਅਰ ਡਾਕਟਰਾਂ 'ਤੇ ਘਰਾਂ ਨੂੰ ਸਾਮਾਨ ਲੈ ਜਾਣ ਦੇ ਦੋਸ਼ਾਂ ਦਾ ਮੈਡੀਕਲ ਕਾਲਜ ਪ੍ਰਸ਼ਾਸਨ ਵਲੋਂ ਸਖਤ ਨੋਟਿਸ ਲਿਆ ਗਿਆ ਹੈ। ਕਾਲਜ ਪ੍ਰਸ਼ਾਸਨ ਵਲੋਂ ਜੂਨੀਅਰ ਡਾਕਟਰਾਂ 'ਤੇ ਲਗਾਏ ਦੋਸ਼ਾਂ ਨੂੰ ਸਿੱਧ ਕਰਨ ਦੇ ਨਿਰਦੇਸ਼ ਦਿੱਤੇ ਹਨ ਨਹੀਂ ਤਾਂ ਫੌਜਦਾਰੀ ਮੁਕੱਦਮਾ ਦਰਜ ਕਰਵਾਉਣ ਦੀ ਚਿਤਾਵਨੀ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵਧੀ ਕੋਰੋਨਾ ਦੀ ਦਹਿਸ਼ਤ, ਮਕਸੂਦਾਂ ਇਲਾਕਾ ਪੂਰੀ ਤਰ੍ਹਾਂ ਸੀਲ
ਕਾਲਜ ਪ੍ਰਸ਼ਾਸਨ ਵਲੋਂ ਜਾਰੀ ਪੱਤਰ 'ਚ ਕਿਹਾ ਗਿਆ ਹੈ ਕਿ ਜੂਨੀਅਰ ਡਾਕਟਰਾਂ ਵਲੋਂ ਮੀਡੀਆ ਨੂੰ ਕੁਝ ਮੌਖਿਕ ਬਿਆਨ ਦਿੱਤੇ ਗਏ ਸਨ ਜੋ ਕਿ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੇ ਹਨ। ਬਿਆਨ 'ਚ ਜੂਨੀਅਰ ਡਾਕਟਰਾਂ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਸਾਮਾਨ ਨਹੀਂ ਆ ਰਿਹਾ ਅਤੇ ਇਹ ਸਾਮਾਨ ਸੀਨੀਅਰ ਡਾਕਟਰ ਆਪਣੇ ਘਰਾਂ ਨੂੰ ਲੈ ਕੇ ਜਾ ਰਹੇ ਹਨ। ਕਾਲਜ ਪ੍ਰਸ਼ਾਸਨ ਵਲੋਂ ਜੂਨੀਅਰ ਡਾਕਟਰਾਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਜੋ ਮੌਖਿਕ ਆਦੇਸ਼ ਸਨ, ਜਿਸ ਦੇ ਸਬੰਧ 'ਚ ਮੈਡੀਕਲ ਕਾਲਜ ਪ੍ਰਸ਼ਾਸਨ ਵਲੋਂ ਪੱਤਰ ਜਾਰੀ ਕੀਤਾ ਗਿਆ ਹੈ।