ਭੈਣ ਦਾ ਵਿਆਹ ਕਰ 7 ਅਕਤੂਬਰ ਨੂੰ ਡਿਊਟੀ 'ਤੇ ਪਰਤੇ ਫ਼ੌਜੀ ਜਵਾਨ ਦੀ ਮੌਤ, ਇਸੇ ਮਹੀਨੇ ਹੋਣਾ ਸੀ ਸੇਵਾ ਮੁਕਤ
Wednesday, Oct 12, 2022 - 05:10 PM (IST)
ਗੁਰਦਾਸਪੁਰ (ਗੁਰਪ੍ਰੀਤ) - ਬਟਾਲਾ ਦੇ ਨਜ਼ਦੀਕ ਪਿੰਡ ਚੋਣੇ ਦੇ ਰਹਿਣ ਵਾਲੇ ਜੁਗਰਾਜ ਸਿੰਘ, ਜੋ ਭਾਰਤੀ ਫ਼ੌਜ ਦੀ ਗਾਰਡ ਬਟਾਲੀਅਨ ’ਚ ਤਾਇਨਾਤ ਸੀ, ਦੀ 10 ਅਕਤੂਬਰ ਨੂੰ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਫੌਜੀ ਜੁਗਰਾਜ ਸਿੰਘ ਪਿਛਲੇ 17 ਸਾਲ ਤੋਂ ਬਿਆਸ ਆਰਮੀ ਕੈਂਟ ’ਚ ਤਾਇਨਾਤ ਸੀ ਅਤੇ ਉਸ ਨੇ 31 ਅਕਤੂਬਰ, 2022 ਨੂੰ ਸੇਵਾ ਮੁਕਤ ਹੋਣਾ ਸੀ। ਉਹ ਨਾਗਪੁਰ ਹੈੱਡਕੁਆਰਟਰ ’ਚ ਗਿਆ, ਜਿਥੇ ਅਚਾਨਕ ਉਸਦੀ ਸਿਹਤ ਵਿਗੜ ਗਈ ਅਤੇ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ।
ਪੜ੍ਹੋ ਇਹ ਵੀ ਖ਼ਬਰ : ਗੈਂਗਸਟਰ ਲੰਡਾ ਨੇ ਲਈ ਤਰਨਤਾਰਨ ਦੇ ਕੱਪੜਾ ਵਪਾਰੀ ਦੇ ਕਤਲ ਦੀ ਜ਼ਿੰਮੇਵਾਰੀ, ਨਾਲ ਹੀ ਦਿੱਤੀ ਇਹ ਧਮਕੀ
ਫੌਜੀ ਜੁਗਰਾਜ ਦੇ ਮੌਤ ਦੀ ਖ਼ਬਰ ਮਿਲਣ ਨਾਲ ਪਿੰਡ ਅਤੇ ਘਰ ਦਾ ਮਾਹੌਲ ਗ਼ਮਗੀਨ ਹੋ ਗਿਆ ਹੈ। ਫੌਜੀ ਜੁਗਰਾਜ ਦਾ ਅੱਜ ਉਸ ਦੇ ਪਿੰਡ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਿਸ ਦੌਰਾਨ ਹਰ ਅੱਖ ਨਮ ਸੀ। ਜੁਗਰਾਜ ਦੇ ਪਰਿਵਾਰ ਨੇ ਦੱਸਿਆ ਕਿ 5 ਅਕਤੂਬਰ ਨੂੰ ਘਰ ’ਚ ਖੁਸ਼ੀ ਦਾ ਮਾਹੌਲ ਸੀ। ਜੁਗਰਾਜ ਆਪਣੀ ਭੈਣ ਦਾ ਵਿਆਹ ਕਰਵਾ ਕੇ 7 ਤਾਰੀਖ਼ ਨੂੰ ਡਿਊਟੀ ’ਤੇ ਵਾਪਿਸ ਗਿਆ ਸੀ।
ਪੜ੍ਹੋ ਇਹ ਵੀ ਖ਼ਬਰ : ਬਿਜਲੀ ਬੰਦ ਹੋਣ ਤੋਂ ਪਹਿਲਾਂ ਫੋਨ 'ਤੇ ਆਵੇਗਾ SMS, ਪੰਜਾਬ ਦੇ ਇਸ ਸ਼ਹਿਰ 'ਚ ਸ਼ੁਰੂ ਹੋਇਆ ਪ੍ਰੋਜੈਕਟ
ਪਰਿਵਾਰ ਨੇ ਕਿਹਾ ਕਿ ਇਸੇ ਮਹੀਨੇ ਜੁਗਰਾਜ ਸੇਵਾ ਮੁਕਤ ਹੋਣ ਵਾਲਾ ਸੀ। ਇਹ ਕਿਸੇ ਨੂੰ ਨਹੀਂ ਪਤਾ ਕਿ ਜੁਗਰਾਜ ਨੌਕਰੀ ਤੋਂ ਸੇਵਾ ਮੁਕਤ ਹੋਣ ਤੋਂ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਆਖ ਦੇਵੇਗਾ। ਜੁਗਰਾਜ ਬੀਮਾਰ ਪਿਤਾ, ਪਤਨੀ ਅਤੇ ਦੋ ਛੋਟੇ ਬੱਚੇ ਬੇਟਾ 9 ਸਾਲ ਦਾ ਹੈ ਅਤੇ ਬੇਟੀ 2 ਸਾਲ, ਨੂੰ ਛੱਡ ਕੇ ਚਲਾ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ’ਚ ਸੈਲਫੀ ਲੈ ਰਿਹਾ ਸੀ ਲਾੜਾ, ਗੋਲ਼ੀਆਂ ਚਲਾਉਂਦਾ ਪ੍ਰੇਮੀ ਪਹੁੰਚਿਆ ਚੁੱਕ ਕੇ ਲੈ ਗਿਆ ਲਾੜੀ
ਨੋਟ - ਇਸ ਖ਼ਬਰ ਦੇ ਸਬੰਧ ’ਚ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ