ਡੇਰਾ ਸਿਰਸਾ ਮੁਖੀ ਦੀ ਜੱਜ ਬਦਲਣ ਸਬੰਧੀ ਰਿਟ ਹਾਈ ਕੋਰਟ ਨੇ ਕੀਤੀ ਖਾਰਿਜ

Saturday, Dec 21, 2019 - 01:02 AM (IST)

ਡੇਰਾ ਸਿਰਸਾ ਮੁਖੀ ਦੀ ਜੱਜ ਬਦਲਣ ਸਬੰਧੀ ਰਿਟ ਹਾਈ ਕੋਰਟ ਨੇ ਕੀਤੀ ਖਾਰਿਜ

ਚੰਡੀਗੜ੍ਹ,(ਹਾਂਡਾ)– ਡੇਰਾ ਮੁਖੀ ਦੇ ਵਿਰੁੱਧ ਚੱਲ ਰਹੇ ਰਣਜੀਤ ਕਤਲ ਕੇਸ ਵਿਚ ਜੱਜ ਬਦਲਣ ਦੀ ਮੰਗ ਦੀ ਰਿਟ ਨੂੰ ਆਧਾਰਹੀਣ ਮੰਨਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਨੂੰ ਖਾਰਿਜ ਕਰ ਦਿਤਾ ਹੈ। ਸ਼ੁੱਕਰਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਰਿਟਕਰਤਾ ਕ੍ਰਿਸ਼ਨ ਲਾਲ ਦੇ ਵਕੀਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਜੱਜ ਤੋਂ ਕੋਈ ਇਤਰਾਜ਼ ਨਹੀਂ ਪਰ ਜੱਜ ਡੇਰਾ ਮੁਖੀ ਵਿਰੁਧ ਪਹਿਲੇ ਮਾਮਲਿਆਂ ਵਿਚ ਸਜ਼ਾ ਸੁਣਾ ਚੁੱਕੇ ਹਨ। ਅਜਿਹੇ ਵਿਚ ਇਹ ਮਾਮਲਾ ਉਨ੍ਹਾਂ ਸਜ਼ਾਵਾਂ ਤੋਂ ਪ੍ਰਭਾਵਿਤ ਹੋਵੇਗਾ। ਹਾਈ ਕੋਰਟ ਨੇ ਕਿਹਾ ਕਿ ਰਿਟਕਰਤਾ ਦਾ ਅਜਿਹਾ ਖਦਸ਼ਾ ਨਿਰਾਧਾਰ ਹੈ। ਹਾਈ ਕੋਰਟ ਨੇ ਸੀ. ਬੀ. ਆਈ. ਜੱਜ ਬਦਲਣ ਦੀ ਮੰਗ ਨਾ ਮੰਨਦੇ ਹੋਏ ਰਿਟ ਨੂੰ ਖਾਰਿਜ ਕਰਦਿਤਾ ਹੈ।


Related News