ਜਲੰਧਰ 'ਚ ਪੱਤਰਕਾਰ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਸੁਸਾਈਡ ਨੋਟ 'ਚ ਕੀਤੇ ਵੱਡੇ ਖੁਲਾਸੇ

08/19/2023 5:34:53 AM

ਜਲੰਧਰ (ਵਰੁਣ)– ਸ਼ਾਸਤਰੀ ਮਾਰਕੀਟ ਚੌਕ ਵਿਚ ਸਥਿਤ ਸਿਟੀ ਹੱਬ ਹੋਟਲ ਵਿਚ ਕਮਰਾ ਲੈ ਕੇ ਇਕ ਮੀਡੀਆ ਕਰਮਚਾਰੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਦੁਪਹਿਰ ਤੋਂ ਹੀ ਮੀਡੀਆ ਕਰਮਚਾਰੀ ਰਵੀ ਗਿੱਲ ਗਾਇਬ ਸੀ, ਜਿਸ ਦੇ ਫੋਨ ਵੀ ਬੰਦ ਸਨ ਪਰ ਉਸਦੇ ਦੋਸਤਾਂ ਨੂੰ ਜਦੋਂ ਉਸਦੀ ਲੋਕੇਸ਼ਨ ਦਾ ਪਤਾ ਲੱਗਾ ਤਾਂ ਉਹ ਤੁਰੰਤ ਹੋਟਲ ਪਹੁੰਚੇ ਅਤੇ ਆਖਰੀ ਸਾਹ ਲੈ ਰਹੇ ਰਵੀ ਗਿੱਲ ਨੂੰ ਹਸਪਤਾਲ ਪਹੁੰਚਾਇਆ ਪਰ ਉਸਨੇ ਦਮ ਤੋੜ ਦਿੱਤਾ। ਰਵੀ ਗਿੱਲ ਕੋਲੋਂ ਇਕ ਖੁਦਕੁਸ਼ੀ ਨੋਟ ਵੀ ਮਿਲਿਆ ਹੈ, ਜਿਸ ਵਿਚ ਉਸਨੇ ਆਪਣੀ ਸਾਬਕਾ ਮਹਿਲਾ ਪਾਰਟਨਰ ਅਤੇ ਇਕ ਨਜ਼ਦੀਕੀ ਸਾਥੀ ਮਹਿਲਾ ਦੇ ਨਾਂ ਸਮੇਤ ਇਕ ਪੱਤਰਕਾਰ, ਮਹਿਲਾ ਸਾਥੀ ਦੇ ਭਰਾ ਅਤੇ ਇਕ ਹੋਰ ਨੌਜਵਾਨ ’ਤੇ ਬਲੈਕਮੇਲ ਕਰਨ ਦੇ ਦੋਸ਼ ਲਾਏ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੜ੍ਹ ਦੇ ਮੱਦੇਨਜ਼ਰ ਸਕੂਲਾਂ 'ਚ ਛੁੱਟੀਆਂ ਦਾ ਐਲਾਨ, ਜਾਰੀ ਹੋਏ ਹੁਕਮ

ਰੇਲਵੇ ਸਟੇਸ਼ਨ ਨਜ਼ਦੀਕ ਸਥਿਤ ਰਿਸ਼ੀ ਨਗਰ ਦੇ ਰਹਿਣ ਵਾਲਾ ਰਵੀ ਗਿੱਲ ਕੁਝ ਸਾਲਾਂ ਤੋਂ ਮੀਡੀਆ ਲਾਈਨ ਵਿਚ ਸੀ। ਉਸ ਨੇ ਇਕ ਮਹਿਲਾ ਨਾਲ ਮਿਲ ਕੇ ਸਾਂਝਾ ਟੀ. ਵੀ. ਨਾਂ ਨਾਲ ਪੋਰਟਲ ਚਲਾਉਣਾ ਸ਼ੁਰੂ ਕੀਤਾ ਸੀ। ਵਿਆਹੁਤਾ ਰਵੀ ਗਿੱਲ ਦੀਆਂ ਉਸ ਮਹਿਲਾ ਨਾਲ ਨਜ਼ਦੀਕੀਆਂ ਵਧੀਆਂ ਪਰ ਬਾਅਦ ਵਿਚ ਦੋਵਾਂ ਵਿਚਕਾਰ ਅਣਬਣ ਹੋ ਗਈ। ਮਹਿਲਾ ਆਪਣਾ ਪੋਰਟਲ ਚਲਾਉਣ ਲੱਗੀ ਸੀ। ਰਵੀ ਗਿੱਲ ਦੇ ਭਰਾ ਰਾਮ ਗਿੱਲ ਨੇ ਦੱਸਿਆ ਕਿ ਕੁਝ ਸਮੇਂ ਤੋਂ ਮਹਿਲਾ ਕਰਮਚਾਰੀ, ਇਕ ਪੱਤਰਕਾਰ, ਮਹਿਲਾ ਦਾ ਭਰਾ ਅਤੇ ਇਕ ਹੋਰ ਨੌਜਵਾਨ ਰਵੀ ਗਿੱਲ ਨੂੰ ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦੇ ਰਹੇ ਸਨ ਅਤੇ ਇਸਦੀ ਇਵਜ਼ ਵਿਚ ਉਸ ਕੋਲੋਂ 10 ਕਰੋੜ ਰੁਪਏ ਮੰਗ ਰਹੇ ਸਨ। ਇਸੇ ਕਾਰਨ ਰਵੀ ਪ੍ਰੇਸ਼ਾਨ ਸਨ। ਰਵੀ ਨੇ ਉਸ ਨਾਲ ਗੱਲ ਕੀਤੀ ਸੀ ਪਰ ਮੁਲਜ਼ਮ ਧਿਰ ਲਗਾਤਾਰ ਉਸਨੂੰ ਬਲੈਕਮੇਲ ਕਰ ਰਹੀ ਸੀ।

ਰਾਮ ਗਿੱਲ ਨੇ ਕਿਹਾ ਕਿ ਦੁਪਹਿਰ ਸਮੇਂ ਰਵੀ ਕਿਤੇ ਚਲਾ ਗਿਆ ਸੀ। ਉਸਨੂੰ ਕਾਫੀ ਫੋਨ ਕੀਤੇ ਪਰ ਪਹਿਲਾਂ ਤਾਂ ਉਸਨੇ ਫੋਨ ਨਹੀਂ ਚੁੱਕੇ ਪਰ ਬਾਅਦ ਵਿਚ ਫੋਨ ਬੰਦ ਕਰ ਦਿੱਤੇ। ਕੁਝ ਸਮੇਂ ਬਾਅਦ ਰਵੀ ਗਿੱਲ ਦੇ ਦੋਸਤਾਂ ਨੂੰ ਪਤਾ ਲੱਗਾ ਕਿ ਉਹ ਸਿਟੀ ਹੱਬ ਹੋਟਲ ਵਿਚ ਹੈ। ਉਹ ਤੁਰੰਤ ਹੋਟਲ ਪਹੁੰਚੇ ਤਾਂ ਦੇਖਿਆ ਕਿ ਰਵੀ ਗਿੱਲ ਬੈੱਡ ’ਤੇ ਲੰਮਾ ਪਿਆ ਹੋਇਆ ਸੀ ਅਤੇ ਉਸਦੀ ਹਾਲਤ ਕਾਫੀ ਗੰਭੀਰ ਸੀ। ਉਹ ਤੁਰੰਤ ਰਵੀ ਨੂੰ ਨਿੱਜੀ ਹਸਪਤਾਲ ਲੈ ਕੇ ਗਏ ਪਰ ਬਾਅਦ ਵਿਚ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਟਾਫ਼ੀਆਂ ਖਾਣ ਮਗਰੋਂ ਵਿਗੜੀ ਬੱਚੀਆਂ ਦੀ ਸਿਹਤ, ਸਕੀਆਂ ਭੈਣਾਂ ਦੀ ਹੋਈ ਮੌਤ

ਰਾਮ ਗਿੱਲ ਨੇ ਦੱਸਿਆ ਕਿ ਰਵੀ ਦੀ ਜੇਬ ਵਿਚੋਂ ਇਕ ਖੁਦਕੁਸ਼ੀ ਨੋਟ ਬਰਾਮਦ ਹੋਇਆ ਹੈ, ਜਿਸ ਨੂੰ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਖੁਦਕੁਸ਼ੀ ਨੋਟ ਵਿਚ ਉਸਨੇ 4 ਲੋਕਾਂ ਦੇ ਨਾਂ ਲਿਖੇ ਹਨ ਅਤੇ ਉਨ੍ਹਾਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ। ਦੇਰ ਰਾਤ ਪੁਲਸ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਕੇ ਖੁਦਕੁਸ਼ੀ ਨੋਟ ਵਿਚ ਜਿਹੜੇ-ਜਿਹੜੇ ਲੋਕਾਂ ਦੇ ਨਾਂ ਲਿਖੇ ਸਨ, ਉਨ੍ਹਾਂ ’ਤੇ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਸੀ।

ਦਬਾਅ ਪਾ ਕੇ ਮਹਿਲਾ ਨੇ ਕਰਵਾ ਦਿੱਤਾ ਸੀ ਰਵੀ ਗਿੱਲ ਦਾ ਤਲਾਕ : ਭਰਾ ਰਾਮ ਗਿੱਲ

ਮ੍ਰਿਤਕ ਮੀਡੀਆ ਕਰਮਚਾਰੀ ਰਵੀ ਗਿੱਲ ਦੇ ਭਰਾ ਨੇ ਦੋਸ਼ ਲਾਏ ਕਿ ਰਵੀ ਦੀ ਮਹਿਲਾ ਨਾਲ ਕਾਫੀ ਵਧੀਆ ਦੋਸਤੀ ਸੀ। ਦੋਵਾਂ ਨੇ ਵਿਆਹ ਕਰਨ ਦੀ ਯੋਜਨਾ ਬਣਾਈ। ਇਸੇ ਵਿਚਕਾਰ ਮਹਿਲਾ ਨੇ ਮਾਂ ਦੇ ਗਹਿਣੇ ਅਤੇ ਘਰ ਗਿਰਵੀ ਪਏ ਹੋਣ ਦੀ ਗੱਲ ਕਹੀ ਤਾਂ ਰਵੀ ਗਿੱਲ ਨੇ ਉਸਦੀ ਕਾਫੀ ਮਦਦ ਕੀਤੀ ਅਤੇ ਗਹਿਣੇ ਅਤੇ ਘਰ ਛੁਡਵਾ ਦਿੱਤੇ।

ਇਹ ਖ਼ਬਰ ਵੀ ਪੜ੍ਹੋ - ਆਨਲਾਈਨ ਪਾਸਪੋਰਟ ਅਪਲਾਈ ਕਰਨ ਵਾਲੇ ਸਾਵਧਾਨ! ਭਾਰਤ ਸਰਕਾਰ ਨੇ ਜਾਰੀ ਕੀਤੀ ਚੇਤਾਵਨੀ

ਰਾਮ ਗਿੱਲ ਨੇ ਕਿਹਾ ਕਿ ਮਹਿਲਾ ਕਹਿਣ ਲੱਗੀ ਕਿ ਜੇਕਰ ਉਸ ਨੇ ਉਸ ਨਾਲ ਵਿਆਹ ਕਰਨਾ ਹੈ ਤਾਂ ਉਸਨੂੰ ਆਪਣੀ ਪਤਨੀ ਨੂੰ ਤਲਾਕ ਦੇਣਾ ਹੋਵੇਗਾ। ਰਵੀ ਗਿੱਲ ਨੇ ਆਪਣੀ ਪਤਨੀ ਨੂੰ ਉਸ ਮਹਿਲਾ ਲਈ ਤਲਾਕ ਦੇ ਦਿੱਤਾ ਪਰ ਉਹ ਰਵੀ ਨਾਲ ਵਿਆਹ ਕਰਨ ਤੋਂ ਮੁੱਕਰ ਗਈ। ਉਨ੍ਹਾਂ ਕਿਹਾ ਕਿ ਇਸੇ ਵਿਚਕਾਰ ਇਕ ਪੱਤਰਕਾਰ ਦੀ ਐਂਟਰੀ ਹੋਈ, ਜਿਸ ਨੇ ਰਵੀ ਨੂੰ ਸ਼ਾਂਤ ਕਰਵਾਉਣ ਲਈ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦਿੱਤੀ ਅਤੇ ਕਾਫੀ ਪੈਸੇ ਮੰਗ ਕੇ ਬਲੈਕਮੇਲ ਕਰਨ ਲੱਗਾ। ਰਵੀ ਨੇ ਜਦੋਂ ਮਹਿਲਾ ਕੋਲੋਂ ਆਪਣੇ ਪੈਸੇ ਮੰਗੇ ਤਾਂ ਉਸ ਨੇ ਝਗੜਾ ਸ਼ੁਰੂ ਕਰ ਦਿੱਤਾ। ਮਹਿਲਾ ਨੇ ਪੱਤਰਕਾਰ, ਆਪਣੇ ਭਰਾ ਅਤੇ ਇਕ ਹੋਰ ਸਾਥੀ ਨਾਲ ਮਿਲ ਕੇ ਉਸਨੂੰ ਬਲੈਕਮੇਲ ਕਰ ਕੇ ਇੰਨਾ ਪ੍ਰੇਸ਼ਾਨ ਕਰ ਦਿੱਤਾ ਕਿ ਰਵੀ ਗਿੱਲ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਜਾਨ ਦੇ ਦਿੱਤੀ।

ਰਾਮ ਗਿੱਲ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਹੜੇ-ਜਿਹਡ਼ੇ ਲੋਕਾਂ ਦੇ ਖੁਦਕੁਸ਼ੀ ਨੋਟ ਵਿਚ ਨਾਂ ਲਿਖੇ ਹਨ, ਉਨ੍ਹਾਂ ਸਾਰਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News