ਜੁਆਇੰਟ ਫੋਰਮ ਤੇ ਮੁਲਾਜ਼ਮ ਏਕਤਾ ਮੰਚ ਨੇ ਦਿੱਤਾ ਧਰਨਾ
Friday, Mar 02, 2018 - 07:36 AM (IST)

ਤਰਨਤਾਰਨ, (ਰਾਜੂ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸਰਕਲ ਤਰਨਤਾਰਨ ਦੇ ਗੇਟ ਸਾਹਮਣੇ ਜੁਆਇੰਟ ਫੋਰਮ ਅਤੇ ਮੁਲਾਜ਼ਮ ਏਕਤਾ ਮੰਚ ਦੇ ਆਗੂਆਂ ਨੇ ਫਰਵਰੀ ਮਹੀਨੇ ਦੀਆਂ ਤਨਖਾਹਾਂ ਰਿਲੀਜ਼ ਨਾ ਕਰਨ ਦੇ ਵਿਰੋਧ 'ਚ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ।
ਇਸ ਮੌਕੇ ਗੁਰਭੇਜ ਸਿੰਘ, ਜਗਜੀਤ ਸਿੰਘ ਮਾਣੋਚਾਹਲ, ਰਾਕੇਸ਼ ਕੁਮਾਰ, ਕੁਲਵੰਤ ਸਿੰਘ, ਸਰਬਜੀਤ ਮਾਣੋਚਾਹਲ, ਲਖਵਿੰਦਰ ਸਿੰਘ ਬਹਿਲਾ, ਨੀਰਜ ਕੁਮਾਰ ਏ. ਈ. ਈ. ਅਤੇ ਗੁਰਪ੍ਰੀਤ ਸਿੰਘ ਮੰਨਣ ਨੇ ਆਦਿ ਨੇ ਸੰਬੋਧਨ ਕੀਤਾ।