ਸ਼ਹੀਦ ਕਿਸਾਨ ਸ਼ੁਭਕਰਨ ਦੀ ਅੰਤਿਮ ਅਰਦਾਸ ''ਚ ਪੁੱਜੇ ਕਿਸਾਨ ਆਗੂ ਉਗਰਾਹਾਂ, ਜਾਣੋ ਕੀ ਬੋਲੇ (ਵੀਡੀਓ)
Sunday, Mar 03, 2024 - 07:06 PM (IST)
ਬਠਿੰਡਾ : ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ 'ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੀ ਪੁੱਜੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਗਰਾਹਾਂ ਨੇ ਕਿਹਾ ਕਿ ਬਹੁਤੇ ਘਰ ਅਜਿਹੇ ਹੁੰਦੇ ਹਨ, ਜਿੱਥੇ ਸਿਰਫ ਘਰ ਦਾ ਇੱਕੋ ਚਿਰਾਗ ਹੁੰਦਾ ਹੈ ਅਤੇ ਜਦੋਂ ਉਹੀ ਬੁਝ ਜਾਵੇ ਤਾਂ ਫਿਰ ਕਿੰਨਾ ਘਾਟਾ ਪੈਂਦਾ ਹੈ, ਇਸ ਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਭਾਵੇਂ ਹੀ ਸ਼ਹੀਦ ਕਿਸਾਨ ਸ਼ੁਭਕਰਨ ਦੇ ਪਰਿਵਾਰ ਦੀ ਪੈਸਿਆਂ ਨਾਲ ਜਿੰਨੀ ਮਰਜ਼ੀ ਮਦਦ ਕਰ ਲਓ ਪਰ ਉਸ ਨੇ ਵਾਪਸ ਨਹੀਂ ਆਉਣਾ।
ਇਹ ਬਹੁਤ ਦੁਖਦਾਈ ਘਟਨਾ ਹੈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਾਡੇ ਕੋਲ ਸ਼ਬਦ ਨਹੀਂ ਹਨ। ਉਨ੍ਹਾਂ ਨੇ ਕਿਸਾਨ ਜੱਥੇਬੰਦੀਆਂ ਦੇ ਇੱਕ ਹੋਣ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸਾਡੀ ਸਭ ਦੀ ਇੱਛਾ ਹੈ ਕਿ ਸਾਨੂੰ ਇਕੱਠਿਆਂ ਲੜਾਈ ਲੜਨੀ ਚਾਹੀਦੀ ਹੈ ਅਤੇ ਇਹ ਮੋਰਚੇ ਵਾਲੇ ਸਾਥੀਆਂ ਨੂੰ ਦੇਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਬਾਰਡਰਾਂ 'ਤੇ ਹੰਝੂ ਗੈਸ ਦੇ ਗੋਲੇ ਸੁੱਟੇ ਗਏ ਸਨ, ਸਾਰੀਆਂ ਜੱਥੇਬੰਦੀਆਂ ਤਾਂ ਉਦੋਂ ਹੀ ਇਕ ਹੋ ਗਈਆਂ ਸਨ, 15 ਨੂੰ ਰੇਲਾਂ ਜਾਮ ਹੋ ਗਈਆਂ ਸਨ।
ਇਹ ਵੀ ਪੜ੍ਹੋ : CM ਮਾਨ ਤੇ ਕੇਜਰੀਵਾਲ ਸਰਕਾਰ-ਵਪਾਰ ਮਿਲਣੀ 'ਚ ਪੁੱਜੇ, ਸਾਂਝੀਆਂ ਕੀਤੀਆਂ ਗੱਲਾਂ (ਵੀਡੀਓ)
ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਐੱਸ. ਕੇ. ਐੱਮ. (ਸੰਯੁਕਤ ਕਿਸਾਨ ਮੋਰਚਾ) ਨਹੀਂ ਹਨ। ਇਸ ਮੌਕੇ ਜੋਗਿੰਦਰ ਸਿੰਘ ਉਗਰਾਹਾਂ ਕਿਸਾਨ ਆਗੂ ਡੱਲੇਵਾਲ 'ਤੇ ਵੀ ਨਾਰਾਜ਼ਗੀ ਪ੍ਰਗਟ ਕਰਦੇ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਅਸੀਂ ਅੱਜ ਸ਼ਰਧਾਂਜਲੀ ਸਮਾਗਮ 'ਤੇ ਆਏ ਹਾਂ ਅਤੇ ਇਸ ਮੌਕੇ ਅਸੀਂ ਕੋਈ ਐਲਾਨ ਨਹੀਂ ਕਰਾਂਗੇ। ਦਿੱਲੀ ਕੂਚ ਨੂੰ ਲੈ ਕੇ ਉਗਰਾਹਾਂ ਨੇ ਕਿਹਾ ਕਿ ਸਾਡੀਆਂ ਤਿਆਰੀਆਂ ਪੂਰੀਆਂ ਹਨ ਅਤੇ ਜਿੱਥੇ ਤੱਕ ਜਾ ਸਕਾਂਗੇ, ਅਸੀਂ ਜਾਵਾਂਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8