ਟਾਂਡਾ ਦੇ ਇਸ ਪਿੰਡ 'ਚ ਸਰਪੰਚੀ ਲਈ ਉਮੀਦਵਾਰਾਂ 'ਚ ਮੁਕਾਬਲਾ ਰਿਹਾ ਟਾਈ, ਇੰਝ ਹੋਇਆ ਫ਼ੈਸਲਾ

Wednesday, Oct 16, 2024 - 12:25 PM (IST)

ਟਾਂਡਾ ਉੜਮੁੜ ( ਪਰਮਜੀਤ ਸਿੰਘ ਮੋਮੀ)- ਬਲਾਕ ਟਾਂਡਾ ਅਧੀਨ ਆਉਂਦੇ ਪਿੰਡ ਜੌੜਾ ਵਿਖੇ ਪੰਚਾਇਤ ਦੀ ਹੋਈ ਚੋਣ ਦੌਰਾਨ ਸਰਪੰਚੀ ਦਾ ਦਾਅਵਾ ਕਰਨ ਵਾਲੇ ਦੋ ਉਮੀਦਵਾਰਾਂ ਵਿੱਚ ਮੁਕਾਬਲਾ ਟਾਈ ਰਿਹਾ। ਇਸ ਸਬੰਧੀ ਇਕੱਤਰ ਜਾਣਕਾਰੀ ਸਰਪੰਚ ਦੀ ਚੋਣ ਲੜ ਰਹੇ ਉੱਘੇ ਟਰਾਂਸਪੋਰਟਰ ਅਤੇ ਸਮਾਜ ਸੇਵੀ ਮਨਪ੍ਰੀਤ ਸਿੰਘ ਗੋਲਡੀ ਨਰਵਾਲ ਅਤੇ ਦੂਜੀ ਧਿਰ ਦੇ ਦਲਵਿੰਦਰ ਸਿੰਘ ਵਿਚਕਾਰ ਫ਼ਸਵਾਂ ਅਤੇ ਜ਼ਬਰਦਸਤ ਮੁਕਾਬਲਾ ਵੇਖਣ ਨੂੰ ਮਿਲਿਆ। ਪਿੰਡ ਵਾਸੀਆਂ ਨੇ ਦੋਵੇਂ ਹੀ ਉਮੀਦਵਾਰਾਂ ਨੂੰ 513-513 ਵੋਟਾਂ ਪਾਈਆਂ, ਜਿਸ ਕਾਰਨ ਮੁਕਾਬਲਾ ਟਾਈ ਰਿਹਾ। ਇਸ ਦੇ ਉਪਰੰਤ ਸਮੁੱਚੇ ਚੋਣ ਅਮਲੇ ਅਤੇ ਦੋਵੇਂ ਧਿਰਾਂ ਦੀ ਸਹਿਮਤੀ ਅਤੇ ਵੀਡੀਓਗ੍ਰਾਫੀ ਕਰਦੇ ਹੋਏ ਪਰਚੀ ਸਿਸਟਮ ਦੀ ਪ੍ਰਕਿਰਿਆ ਅਪਣਾਈ ਗਈ। ਜਿਸ ਵਿੱਚ ਮਨਪ੍ਰੀਤ ਸਿੰਘ ਗੋਲਡੀ ਜੇਤੂ ਰਹੇ। 

ਇਹ ਵੀ ਪੜ੍ਹੋ- ਜਲੰਧਰ ਸ਼ਹਿਰ 'ਚ ਅੱਜ ਸ਼ੋਭਾ ਯਾਤਰਾ, ਆਵਾਜਾਈ ਲਈ ਇਹ ਰਸਤੇ ਰਹਿਣਗੇ ਬੰਦ

ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਪਿੰਡ ਵਿੱਚ ਰਾਤ 3 ਵਜੇ ਸਰਪੰਚੀ ਦੇ ਨਤੀਜੇ ਦਾ ਫ਼ੈਸਲਾ ਹੋਇਆ। ਇਸ ਮੌਕੇ ਜੇਤੂ ਰਹੇ ਸਰਪੰਚ ਮਨਪ੍ਰੀਤ ਸਿੰਘ ਗੋਲਡੀ ਨੇ ਪਿੰਡ ਵਾਸੀਆਂ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਹ ਪਿੰਡ ਵਾਸੀਆਂ ਦੀ ਅਸੀਸਾਂ ਸਦਕਾ ਸਮੁੱਚੇ ਪਿੰਡ ਦੇ ਵਿਕਾਸ ਲਈ ਯਤਨ ਕਰਨਗੇ।
 

ਇਹ ਵੀ ਪੜ੍ਹੋ- 16 ਨੂੰ ਅੱਧੀ ਅਤੇ 17 ਤਾਰੀਖ਼ ਨੂੰ ਪੂਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਰਹਿਣਗੇ ਬੰਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News