ਕਿਸਾਨਾਂ ਦੇ ਸਮਰਥਨ ’ਚ ਜਿੰਮੀ ਸ਼ੇਰਗਿੱਲ, ਤਸਵੀਰਾਂ ਰਾਹੀਂ ਬਿਆਨ ਕੀਤਾ ਦਰਦ

Sunday, Dec 06, 2020 - 03:04 PM (IST)

ਕਿਸਾਨਾਂ ਦੇ ਸਮਰਥਨ ’ਚ ਜਿੰਮੀ ਸ਼ੇਰਗਿੱਲ, ਤਸਵੀਰਾਂ ਰਾਹੀਂ ਬਿਆਨ ਕੀਤਾ ਦਰਦ

ਜਲੰਧਰ (ਬਿਊਰੋ)– ਪੰਜਾਬੀ ਅਦਾਕਾਰ ਜਿੰਮੀ ਸ਼ੇਰਗਿੱਲ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ’ਚ ਵੀ ਆਪਣੀ ਅਦਾਕਾਰੀ ਨਾਲ ਵੱਖਰੀ ਪਛਾਣ ਬਣਾਈ ਹੈ। ਜਿਥੇ ਜਿੰਮੀ ਪੰਜਾਬੀ ਫ਼ਿਲਮਾਂ ਰਾਹੀਂ ਵਾਹ-ਵਾਹੀ ਖੱਟਦੇ ਹਨ, ਉਥੇ ਬਾਲੀਵੁੱਡ ’ਚ ਵੀ ਸ਼ਾਨਦਾਰ ਕਿਰਦਾਰ ਨਿਭਾਅ ਕੇ ਸਭ ਦਾ ਦਿਲ ਜਿੱਤ ਲੈਂਦੇ ਹਨ। ਸੋਸ਼ਲ ਮੀਡੀਆ ’ਤੇ ਜਿੰਮੀ ਸ਼ੇਰਗਿੱਲ ਘੱਟ ਹੀ ਸਰਗਰਮ ਰਹਿੰਦੇ ਹਨ ਪਰ ਹਾਲ ਹੀ ’ਚ ਜਿੰਮੀ ਸ਼ੇਰਗਿੱਲ ਨੇ ਕਿਸਾਨ ਅੰਦੋਲਨ ਦਾ ਸਮਰਥਨ ਕਰਦਿਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਜਿੰਮੀ ਵਲੋਂ ਜਿਹੜੀ ਤਸਵੀਰ ਕਿਸਾਨਾਂ ਲਈ ਸਾਂਝੀ ਕੀਤੀ ਗਈ ਹੈ, ਉਸ ’ਚ ਲਿਖਿਆ ਹੈ, ‘ਕਹਿੰਦਾ ਤੂੰ ਉੜਤਾ ਪੰਜਾਬ ਫ਼ਿਲਮ ਆਲਾ ਪੰਜਾਬ ਹੀ ਦੇਖਿਆ ਜੇ ਮਾਛੀਵਾੜੇ ਦੇ ਜੰਗਲਾਂ ਆਲਾ ਪੜ੍ਹ ਲੈਂਦਾ ਕਿਤੇ ਫੇਰ ਨੀਂ ਪੰਗਾ ਲੈਂਦਾ ਸੀ। ਇਨ੍ਹਾਂ ਦਾ ਵੱਡਾ-ਵਢੇਰਾ ਕੰਡਿਆਂ ਦੀ ਸੇਜ ’ਤੇ ਪਿਆ ਵੀ ‘ਤੇਰਾ ਕੀਆ ਮੀਠਾ ਲਾਗੈ’ ਕਹੀ ਜਾਂਦਾ ਸੀ।’

 
 
 
 
 
 
 
 
 
 
 
 
 
 
 
 

A post shared by Jimmy Sheirgill (@jimmysheirgill)

ਜਿੰਮੀ ਵਲੋਂ ਜੋ ਦੂਜੀ ਤਸਵੀਰ ਸਾਂਝੀ ਕੀਤੀ ਗਈ ਹੈ, ਉਸ ’ਚ ਬਜ਼ੁਰਗ ਕਿਸਾਨ ਚਾਹ ਨਾਲ ਬਿਸਕੁਟ ਖਾਂਦਾ ਨਜ਼ਰ ਆ ਰਿਹਾ ਹੈ। ਜਿੰਮੀ ਦੀ ਇਸ ਤਸਵੀਰ ’ਤੇ ਜੈਜ਼ੀ ਬੀ ਵਲੋਂ ਵੀ ਕੁਮੈਂਟ ਕੀਤਾ ਗਿਆ ਹੈ।

 
 
 
 
 
 
 
 
 
 
 
 
 
 
 
 

A post shared by Jimmy Sheirgill (@jimmysheirgill)

ਤੀਜੀ ਪੋਸਟ ’ਚ ਉਨ੍ਹਾਂ ਕਿਸਾਨਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ, ਜੋ ਉਥੇ ਠੰਡ ’ਚ ਆਪਣੇ ਸਾਥੀਆਂ ਲਈ ਲੰਗਰ ਪਕਾ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Jimmy Sheirgill (@jimmysheirgill)

ਚੌਥੀ ਤੇ ਆਖਰੀ ਤਸਵੀਰ ’ਚ ਜਿੰਮੀ ਨੇ ਤਰਨਵੀਰ ਸਿੰਘ ਜਗਪਾਲ ਨੂੰ ਟੈਗ ਕੀਤਾ ਹੈ ਤੇ ਤਸਵੀਰ ’ਚ ਦੋ ਬੱਚੇ ਨਜ਼ਰ ਆ ਰਹੇ ਹਨ, ਜਿਨ੍ਹਾਂ ਨਾਲ ਲਿਖਿਆ ਹੈ ‘2 ਫੀਸਦੀ ਵਾਲੇ’।

 
 
 
 
 
 
 
 
 
 
 
 
 
 
 
 

A post shared by Jimmy Sheirgill (@jimmysheirgill)

ਇਨ੍ਹਾਂ ਤਸਵੀਰਾਂ ਨੂੰ ਜਿੰਮੀ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਪੰਜਾਬੀ ਕਲਾਕਾਰਾਂ ਵਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਿੰਮੀ ਸੋਸ਼ਲ ਮੀਡੀਆ ’ਤੇ ਘੱਟ ਸਰਗਰਮ ਰਹਿਣ ਦੇ ਬਾਵਜੂਦ ਕਿਸਾਨਾਂ ਦੀ ਆਵਾਜ਼ ਲਗਾਤਾਰ ਲੋਕਾਂ ਤਕ ਪਹੁੰਚਾ ਰਹੇ ਹਨ।

ਨੋਟ– ਜਿੰਮੀ ਸ਼ੇਰਗਿੱਲ ਵਲੋਂ ਕਿਸਾਨਾਂ ਦੇ ਕੀਤੇ ਸਮਰਥਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ’ਚ ਆਪਣੀ ਰਾਏ ਜ਼ਰੂਰ ਦਿਓ।


author

Rahul Singh

Content Editor

Related News

News Hub