ਦੁਖਦਾਈ ਖ਼ਬਰ: ਇਟਲੀ 'ਚ ਪੱਕੇ ਹੋਣ ਦੀ ਖ਼ੁਸ਼ੀ 'ਚ ਰੱਬ ਦਾ ਸ਼ੁਕਰਾਨਾ ਕਰਨ ਗਏ ਪੰਜਾਬੀ ਦੀ ਮੌਤ

Tuesday, Jul 07, 2020 - 10:36 AM (IST)

ਦੁਖਦਾਈ ਖ਼ਬਰ: ਇਟਲੀ 'ਚ ਪੱਕੇ ਹੋਣ ਦੀ ਖ਼ੁਸ਼ੀ 'ਚ ਰੱਬ ਦਾ ਸ਼ੁਕਰਾਨਾ ਕਰਨ ਗਏ ਪੰਜਾਬੀ ਦੀ ਮੌਤ

ਝਬਾਲ (ਨਰਿੰਦਰ) : 4 ਸਾਲ ਪਹਿਲਾਂ ਰੋਜ਼ੀ ਰੋਟੀ ਖਾਤਰ ਇਟਲੀ ਗਏ ਝਬਾਲ ਦੇ ਨੌਜਵਾਨ ਪ੍ਰਗਟਜੀਤ ਸਿੰਘ ਪੁੱਤਰ ਗੁਰਮੇਜ ਸਿੰਘ ਦੀ ਬੀਤੀ ਰਾਤ ਰੋਮ ਨੇੜੇ ਇਕ ਰੇਲ ਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਗਈ। ਜਿਸ ਨਾਲ ਸਮੁੱਚੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਪ੍ਰਗਟਜੀਤ ਸਿੰਘ ਦੇ ਪਿਤਾ ਗੁਰਮੇਜ ਸਿੰਘ ਵਾਸੀ ਝਬਾਲ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਇਟਲੀ ਰਹਿੰਦਾ ਸੀ ਅਤੇ ਅਜੇ 4 ਦਿਨ ਪਹਿਲਾਂ ਹੀ ਉਸ ਦੇ ਪੱਕੇ ਹੋਣ ਦੇ ਕਾਗਜ਼ ਨਿਕਲੇ ਸਨ। 

ਇਹ ਵੀ ਪੜ੍ਹੋਂ : ਪਾਕਿ ਬੱਚੀਆਂ ਦੀ ਅਸ਼ਲੀਲ ਵੀਡੀਓ ਬਣਾ ਕੇ ਕੌਮਾਂਤਰੀ ਬਜ਼ਾਰ 'ਚ ਵੇਚਣ ਦਾ ਧੰਦਾ ਜ਼ੋਰਾਂ 'ਤੇ

ਉਨ੍ਹਾਂ ਨੂੰ ਬੀਤੀ ਰਾਤ ਪ੍ਰਗਟਜੀਤ ਸਿੰਘ ਦੇ ਦੋਸਤਾਂ ਦਾ ਫੋਨ ਆਇਆ ਜਿੰਨਾਂ ਦੱਸਿਆ ਕਿ ਬੀਤੀ ਸ਼ਾਮ ਉਹ ਰੋਮ ਨੇੜੇ ਇਕ ਗੁਰਦੁਆਰਾ ਸਾਹਿਬ ਜੀ ਵਿਖੇ ਵਾਹਿਗੁਰੂ ਦਾ ਧੰਨਵਾਦ ਕਰਨ ਲਈ ਗਿਆ ਸੀ, ਜਿਥੋ ਵਾਪਸ ਆਉਂਦੇ ਸਮੇਂ ਉਸ ਦੀ ਰੇਲ ਗੱਡੀ ਹੇਠਾਂ ਆਉਣ ਨਾਲ ਮੌਤ ਹੋ ਗਈ। ਪ੍ਰਗਟਜੀਤ ਸਿੰਘ ਦੀ ਮੌਤ ਦੀ ਖ਼ਬਰ ਨਾਲ ਜਿੱਥੇ ਪਰਿਵਾਰ ਵਿਚ ਇਕਦਮ ਸੋਗ ਪੈ ਗਿਆ ਉੱਥੇ ਇਲਾਕੇ 'ਚ ਵੀ ਸੋਗ ਫੈਲ ਗਿਆ। ਇਸ ਦੁਖਦਾਈ ਘਟਨਾ 'ਤੇ ਹਲਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ, ਚੇਅਰਮੈਨ ਮਾਰਕੀਟ ਕਮੇਟੀ ਬਲਵਿੰਦਰ ਸਿੰਘ ਗੱਗੋਬੂਹਾ, ਚੇਅਰਮੈਨ ਰਾਣਾ ਗੰਡੀਵਿੰਡ, ਚੇਅਰਮੈਨ ਰਮਨਕੁਮਾਰ, ਸਰਪੰਚ ਨਰਿੰਦਰ ਪੱਪਾ, ਕਾਂਗਰਸੀ ਆਗੂ ਵਿਕਰਮ ਸਿੰਘ ਢਿੱਲੋਂ, ਸਾਬਕਾ ਸਰਪੰਚ ਪ੍ਰੀਤ ਚੀਨੀਆਂ, ਡਾ.ਸੋਨੂੰ, ਮੈਂਬਰ ਹਰਭਿੰਦਰ ਸਿੰਘ, ਚੇਅਰਮੈਨ ਹਰਵੰਤ ਸਿੰਘ ਝਬਾਲ, ਸਾਬਕਾ ਸਰਪੰਚ ਜਸਬੀਰ ਸਿੰਘ, ਗੁਰਿੰਦਰ ਸਿੰਘ ਬਾਬਾ ਲੰਗਾਹ ਆਦਿ ਨੇ ਦੁੱਖ ਪ੍ਰਗਟ ਕੀਤਾ ਹੈ।

ਇਹ ਵੀ ਪੜ੍ਹੋਂ : ਸਾਊਦੀ ਅਰਬ 'ਚ ਪੰਜਾਬੀ ਦੀ ਸ਼ੱਕੀ ਹਲਾਤਾਂ ਵਿਚ ਮੌਤ


author

Baljeet Kaur

Content Editor

Related News