ਧਾਰਮਿਕ ਸਮਾਗਮ ''ਚ ਵਿਧਾਇਕ ਡਾ. ਅਗਨੀਹੋਤਰੀ ਨੂੰ ਕੀਤਾ ਸਨਮਾਨਿਤ
Sunday, Feb 11, 2018 - 03:40 PM (IST)

ਝਬਾਲ (ਨਰਿੰਦਰ) - ਨਜ਼ਦੀਕੀ ਪਿੰਡ ਸਵਰਗਾਪੁਰੀ ਵਿਖੇ ਐਤਵਾਰ ਸਾਬਕਾ ਸਰਪੰਚ ਮਖਤੂਲ ਸਿੰਘ ਸਵਰਗਾਪੁਰੀ ਦੇ ਗ੍ਰਹਿ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਉਚੇਚੇ ਤੌਰ 'ਤੇ ਹਲਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਪਹੁੰਚੇ, ਜਿਨ੍ਹਾਂ ਨੂੰ ਸਾਬਕਾ ਸਰਪੰਚ ਮਖਤੂਲ ਸਿੰਘ, ਯੂਥ ਆਗੂ ਜਗਤਾਰ ਸਿੰਘ ਸਵਰਗਾਪੁਰੀ ਨੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬੋਲਦਿਆਂ ਵਿਧਾਇਕ ਡਾ. ਅਗਨੀਹੋਤਰੀ ਨੇ ਕਿਹਾ ਕਿ ਸਾਨੂੰ ਹਮੇਸ਼ਾ ਹੀ ਕੋਈ ਵੀ ਸ਼ੁੱਭ ਕੰਮ ਕਰਨ ਲੱਗਿਆ ਵਾਹਿਗੁਰੂ ਦਾ ਓਟ ਆਸਰਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਹਲਕੇ 'ਚ ਵਿਕਾਸ ਕੰਮ ਤੇਜ਼ ਕਰਕੇ ਹਲਕੇ ਨੂੰ ਨਮੂਨੇ ਦਾ ਬਣਾਇਆ ਜਾਵੇਗਾ, ਜਿਸ ਲਈ ਮੁਖ ਮੰਤਰੀ ਵੱਲੋਂ ਜਲਦੀ ਹੀ ਹੋਰ ਗ੍ਰਾਟਾਂ ਭੇਜੀਆਂ ਜਾ ਰਹੀਆਂ ਹਨ। ਇਸ ਮੌਕੇ ਉਚੇਚੇ ਤੌਰ 'ਤੇ ਸਰਪੰਚ ਸੋਨੂੰ ਚੀਮਾ, ਐਡਵੋਕੇਟ ਜੇ. ਐੱਸ. ਢਿੱਲੋ, ਮਨਜੀਤ ਸਿੰਘ ਢਿੱਲੋ ਝਬਾਲ, ਸਰਪੰਚ ਮੋਨੂੰ ਚੀਮਾ, ਸੱਜਣ ਸਿੰਘ ਮਲਵਈ, ਰਾਮ ਸਿੰਘ ਨਾਮਧਾਰੀ, ਵਿਕਰਮ ਸਿੰਘ ਢਿੱਲੋ ਝਬਾਲ, ਬਖਸ਼ੀਸ਼ ਸਿੰਘ ਗੁਜਰ, ਸ਼ਮਸ਼ੇਰ ਸਿੰਘ, ਲਾਡੀ ਸਰਪੰਚ, ਸਰਪੰਚ ਮਨਜਿੰਦਰ ਸਿੰਘ ਐਮਾਂ, ਡਾ. ਫੁਲਵਿੰਦਰ ਸਿੰਘ ਬਘਿਆੜੀ, ਡਾ.ਹਰਪਾਲ ਸਿੰਘ ਬਿੱਟਾ,ਬਾਬਾ ਗੁੱਡੂ, ਨਿਰਮਲ ਸਿੰਘ ਪਹਿਲਵਾਨ, ਹਰਪ੍ਰੀਤ ਸਿੰਘ ਹੈਪੀ ਆਦਿ ਹਾਜ਼ਰ ਸਨ।