ਕੋਠੀ ''ਚੋਂ ਗਹਿਣੇ, ਨਕਦੀ ਤੇ ਹੋਰ ਸਾਮਾਨ ਚੋਰੀ
Tuesday, Jan 30, 2018 - 01:19 AM (IST)
ਘਨੌਲੀ, (ਸ਼ਰਮਾ)- ਦਸਮੇਸ਼ ਨਗਰ 'ਚ ਇਕ ਕੋਠੀ 'ਚੋਂ ਚੋਰਾਂ ਵੱਲੋਂ ਕੀਮਤੀ ਗਹਿਣੇ, ਨਕਦੀ ਤੇ ਹੋਰ ਸਾਮਾਨ ਚੋਰੀ ਕਰ ਲਿਆ ਗਿਆ। ਇਸ ਸਬੰਧੀ ਅਮਨਦੀਪ ਸਿੰਘ ਪੁੱਤਰ ਚੈਨ ਠਾਕੁਰ ਅਤੇ ਉਨ੍ਹਾਂ ਦੀ ਮਾਤਾ ਇੰਦੂ ਠਾਕੁਰ ਨੇ ਦੱਸਿਆ ਕਿ ਉਹ 26 ਜਨਵਰੀ ਨੂੰ ਪਰਿਵਾਰ ਸਮੇਤ ਆਪਣੇ ਪਿੰਡ ਨਗਰੋਟਾ ਸੂਰੀਆ ਜ਼ਿਲਾ ਕਾਂਗੜਾ ਗਏ ਸੀ ਪਰ ਜਦੋਂ ਉਹ ਬੀਤੀ ਰਾਤ ਘਨੌਲੀ ਆਪਣੀ ਕੋਠੀ ਪਹੁੰਚੇ ਤਾਂ ਕੋਠੀ ਦੇ ਦਰਵਾਜ਼ੇ ਦਾ ਤਾਲਾ ਟੁੱਟਿਆ ਪਿਆ ਸੀ। ਜਦੋਂਕਿ ਚੋਰ ਅਲਮਾਰੀ ਦੇ ਲਾਕਰ 'ਚੋਂ ਕੀਮਤੀ ਗਹਿਣੇ, 30 ਹਜ਼ਾਰ ਰੁ. ਨਕਦ, ਇਕ ਲੈਪਟਾਪ, 4100 ਰੁ. ਅਤੇ 3100 ਰੁ. ਦੇ ਨੋਟਾਂ ਵਾਲੇ ਹਾਰ ਚੋਰੀ ਕਰ ਕੇ ਲੈ ਗਏ। ਸੂਚਨਾ ਮਿਲਣ 'ਤੇ ਘਨੌਲੀ ਪੁਲਸ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਤੇ ਮੋਬਾਇਲ ਫੋਰੈਂਸਿੰਕ ਟੀਮ ਰੂਪਨਗਰ ਵੱਲੋਂ ਵੀ ਬਾਰੀਕੀ ਨਾਲ ਛਾਣਬੀਣ ਕੀਤੀ ਗਈ।
