ਨਾਭਾ ਦੇ ਰਵੀ ਜਿਊਲਰ ਹੱਤਿਆ ਮਾਮਲੇ ''''ਚ ਮੁਲਜ਼ਮ ਪ੍ਰੇਮ ਦੇ ਅਦਾਲਤ ਵਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ

Saturday, Nov 28, 2020 - 05:16 PM (IST)

ਨਾਭਾ ਦੇ ਰਵੀ ਜਿਊਲਰ ਹੱਤਿਆ ਮਾਮਲੇ ''''ਚ ਮੁਲਜ਼ਮ ਪ੍ਰੇਮ ਦੇ ਅਦਾਲਤ ਵਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ

ਨਾਭਾ (ਜੈਨ) : ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ ਨੇ ਰਵੀ ਜਿਊਲਰ ਹੱਤਿਆ ਮਾਮਲੇ ਵਿਚ ਮੁਲਜ਼ਮ ਪ੍ਰੇਮ ਚੰਦ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਦੱਸਣਯੋਗ ਹੈ ਕਿ ਇਥੇ ਬੈਂਕ ਸਟਰੀਟ ਲਾਗੇ ਭੀੜ ਭੜੱਕੇ ਵਾਲੇ ਬਾਜ਼ਾਰ ਵਿਚ ਦਿਨ ਦਿਹਾੜੇ 9 ਅਕਤੂਬਰ 2018 ਨੂੰ ਜਿਊਲਰ ਰਵੀ ਕੁਮਾਰ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਵਿਚ ਕੋਤਵਾਲੀ ਪੁਲਸ ਨੇ ਇਕੋ ਪਰਿਵਾਰ ਦੇ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ, ਜਿਸ ਵਿਚੋਂ ਓਮੇਸ਼ ਵਰਮਾ ਤੇ ਭਾਨੂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜੋ ਜੇਲ੍ਹ ਵਿਚ ਹਨ।

ਇਕ ਹੋਰ ਮੁਲਜ਼ਮ ਪ੍ਰੇਮ ਚੰਦ ਵਰਮਾ ਨੂੰ ਅਦਾਲਤ ਨੇ 31 ਜਨਵਰੀ 2019 ਨੂੰ ਭਗੌੜਾ ਐਲਾਨਿਆ ਸੀ, ਜਿਸ ਨੂੰ ਬਾਅਦ ਵਿਚ ਐੱਸ. ਪੀ. (ਡੀ) ਦੀ ਪੜਤਾਲ ਅਨੁਸਾਰ ਮਾਮਲੇ ਵਿਚ ਖਾਰਜ ਕਰ ਦਿੱਤਾ ਗਿਆ ਸੀ। ਹੁਣ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਾਹਿਬ ਨੇ ਪ੍ਰੇਮ ਚੰਦ ਵਰਮਾ (ਜਿਊਲਰ) ਨੂੰ ਧਾਰਾ 302, 34 ਆਈ. ਪੀ. ਸੀ. ਅਧੀਨ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਕੇ 14 ਦਸੰਬਰ ਨੂੰ ਅਦਾਲਤ ਵਿਚ ਪੇਸ਼ ਕਰਨ ਦਾ ਹੁਕਮ ਦਿੱਤਾ ਹੈ।


author

Gurminder Singh

Content Editor

Related News