ਫਰਜ਼ੀਵਾੜੇ ’ਚ ਕਾਬੂ ਈ. ਓ. ਜਿਤੇਂਦਰ ਨੂੰ ਜੇਲ
Thursday, Aug 30, 2018 - 01:32 AM (IST)
ਪਠਾਨਕੋਟ, (ਸ਼ਾਰਦਾ)— ਨਗਰ ਸੁਧਾਰ ਟਰੱਸਟ ’ਚ ਹੋਏ ਕਰੋੜਾਂ ਰੁਪਏ ਦੇ ਇਸ਼ਤਿਹਾਰਾਂ ਦੇ ਫਰਜ਼ੀਵਾੜੇ ਵਿਚ ਆਖਿਰਕਾਰ ਵਿਜੀਲੈਂਸ ਨੇ ਇਸ ਮਾਮਲੇ ’ਚ ਦਰਜ ਦੂਜੇ ਮੁਲਜ਼ਮ ਜਿਤੇਂਦਰ ਸਿੰਘ (ਜੋ ਕਿ ਕਾਰਜਕਾਰੀ ਅਧਿਕਾਰੀ ਰਿਹਾ ਹੈ) ਨੂੰ ਬੀਤੇ ਦਿਨੀਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਕਾਬੂ ਮੁਲਜ਼ਮ ਈ. ਓ. ਜਿਤੇਂਦਰ ਸਿੰਘ ਨੂੰ ਅੱਜ ਇਕ ਦਿਨ ਦਾ ਪੁਲਸ ਰਿਮਾਂਡ ਖਤਮ ਹੋਣ ’ਤੇ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਮਾਮਲੇ ’ਚ ਮੁਲਜ਼ਮਾਂ ਜਿਤੇਂਦਰ ਸ਼ਰਮਾ ਦੀ ਸਥਾਨਕ ਅਦਾਲਤ ਤੇ ਕਲਰਕ/ਸੁਪ੍ਰਿੰਟੈਂਡੈਂਟ ਵਿਸ਼ਾਲ ਸ਼ਰਮਾ ਦੀ ਹਾਈ ਕੋਰਟ ਤੋਂ ਅਗੇਤੀ ਜ਼ਮਾਨਤ ਪਟੀਸ਼ਨ ਰੱਦ ਹੋ ਚੁੱਕੀ ਹੈ।
