ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ: ਸਾਨੂੰ ਪੰਜਾਬ ਸਰਕਾਰ ਦੀ ਸੁਰੱਖਿਆ ਦੀ ਲੋੜ ਨਹੀਂ

Saturday, May 28, 2022 - 11:22 AM (IST)

ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ: ਸਾਨੂੰ ਪੰਜਾਬ ਸਰਕਾਰ ਦੀ ਸੁਰੱਖਿਆ ਦੀ ਲੋੜ ਨਹੀਂ

ਅੰਮ੍ਰਿਤਸਰ- ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਮਿਲੀ ਹੋਈ ਪੰਜਾਬ ਪੁਲਸ ਦੀ ਸਮੁੱਚੀ ਸੁਰੱਖਿਆ ਅੱਜ ਵਾਪਿਸ ਕਰਨ ਦਾ ਐਲਾਨ ਕਰ ਦਿੱਤਾ ਹੈ। ਜਥੇਦਾਰ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੀ ਗਈ ਸੁਰੱਖਿਆ ਦੀ ਕੋਈ ਲੋੜ ਨਹੀਂ ਹੈ। ਖਾਲਸਾ ਪੰਥ ਦੇ ਸਿੱਖ ਨੌਜਵਾਨ ਹੀ ਸਾਡੀ ਸੁਰੱਖਿਆ ਲਈ ਬਹੁਤ ਹਨ।

ਪੜ੍ਹੋ ਇਹ ਵੀ ਖ਼ਬਰ:  ਪੰਜਾਬ ਪੁਲਸ ਲਈ ਚੁਣੇ ਗਏ 4358 ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਜਲਦ ਦਿੱਤੇ ਜਾਣਗੇ ਨਿਯੁਕਤੀ ਪੱਤਰ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੰਜਾਬ ਪੁਲਸ ਵਲੋਂ 6 ਸੁਰੱਖਿਆ ਕਰਮੀ ਅਤੇ ਇੱਕ ਗੱਡੀ ਮੁਹਈਆ ਕਰਵਾਈ ਗਈ ਸੀ। ਪੰਜਾਬ ਸਰਕਾਰ ਨੇ ਅੱਜ ਇਨ੍ਹਾਂ ਵਿਚੋਂ 3 ਸੁਰੱਖਿਆ ਮੁਲਾਜ਼ਮ ਵਾਪਿਸ ਬੁਲਾ ਲਏ ਸਨ। 

ਪੜ੍ਹੋ ਇਹ ਵੀ ਖ਼ਬਰ:  ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਡੇਰਾ ਮੁਖੀਆਂ ਸਣੇ 424 ਲੋਕਾਂ ਦੀ ਸੁਰੱਖਿਆ ਲਈ ਵਾਪਸ

ਦੱਸ ਦੇਈਏ ਕਿ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਪੰਜਾਬ ਸਰਕਾਰ ਨੇ ਅੱਜ 424 ਵਿਅਕਤੀਆਂ ਤੋਂ ਸੁਰੱਖਿਆ ਵਾਪਸ ਲੈਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜਥੇਦਾਰ ਦੇ ਨਾਲ-ਨਾਲ ਡੇਰਾ ਬਿਆਸ ਮੁਖੀ, ਸ਼ਮਸੇਰ ਸਿੰਘ ਦੂਲੋ, ਬਲਵਿੰਦਰ ਲਾਡੀ, ਹਰਮਿੰਦਰ ਗਿੱਲ, ਕੁਲਜੀਤ ਨਾਗਰਾ, ਕੰਵਰ ਸੰਧੂ, ਬਾਬਾ ਲੱਖਾ ਸਿੰਘ, ਅਸ਼ਵਨੀ ਕਪੂਰ, ਸਿੱਧੂ ਮੂਸੇਵਾਲਾ,ਬਾਬਾ ਅਰਜਨ ਸਿੰਘ, ਬਾਬਾ ਕਸ਼ਮੀਰਾ ਸਿੰਘ, ਜਥੇਦਾਰ ਗਿਆਨੀ ਰਘਬੀਰ ਸਿੰਘ, ਸੁਖਦੇਵ ਢੀਂਡਸਾ, ਡੇਰਾ ਮੁਖੀ ਸ੍ਰੀ ਭੈਣੀ ਸਾਹਿਬ, ਡੇਰਾ ਦਿਵਿਆ ਜੋਤੀ ਜਾਗਰਨ ਸੰਸਥਾਨ ਨੂਰਮਹਿਲ, ਵਿਧਾਇਕ ਪਰਗਟ ਸਿੰਘ, ਸੰਤ ਨਿਰੰਜਨ ਦਾਸ ਜੀ ਡੇਰਾ ਸੱਚਖੰਡ ਬੱਲਾਂ ਆਦਿ ਦੇ ਨਾਂ ਸ਼ਾਮਲ ਹਨ। 

ਪੜ੍ਹੋ ਇਹ ਵੀ ਖ਼ਬਰ: ਦਰੱਖ਼ਤ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 23 ਸਾਲਾ ਨੌਜਵਾਨ ਦੀ ਮੌਤ, 29 ਮਈ ਨੂੰ ਜਾਣਾ ਸੀ ਵਿਦੇਸ਼

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

rajwinder kaur

Content Editor

Related News