ਜਥੇਦਾਰ ਹਰਪ੍ਰੀਤ ਸਿੰਘ ਦਾ ਭਾਜਪਾ 'ਤੇ ਹਮਲਾ, ਕਿਹਾ- ਮੁਗਲਾਂ ਵਾਂਗ ਸਿਰਸਾ ਨੂੰ ਦਿੱਤੇ 2 ਬਦਲ

Friday, Dec 03, 2021 - 01:58 AM (IST)

ਜਥੇਦਾਰ ਹਰਪ੍ਰੀਤ ਸਿੰਘ ਦਾ ਭਾਜਪਾ 'ਤੇ ਹਮਲਾ, ਕਿਹਾ- ਮੁਗਲਾਂ ਵਾਂਗ ਸਿਰਸਾ ਨੂੰ ਦਿੱਤੇ 2 ਬਦਲ

ਚੰਡੀਗੜ੍ਹ- ਸਿੱਖਾਂ ਦੀ ਸਰਵਉੱਚ ਸੰਸਥਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਦੀ ਭਾਜਪਾ ਸਰਕਾਰ ਦੀ ਤੁਲਨਾ ਮੁਗਲ ਸ਼ਾਸਕਾਂ ਨਾਲ ਕੀਤੀ ਹੈ। ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਅਹੁਦੇ ਤੋਂ ਅਸਤੀਫਾ ਦੇ ਕੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਨੇ ਭਾਜਪਾ 'ਤੇ ਵੱਡਾ ਹਮਲਾ ਕੀਤਾ ਹੈ। ਆਪਣੇ ਬਿਆਨ 'ਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਮੁਗ਼ਲ ਹਾਕਮ ਲੋਕਾਂ ਸਾਹਮਣੇ ਧਰਮ ਜਾਂ ਜੀਵਨ ਦੀ ਚੋਣ ਕਰਨ ਦਾ ਬਦਲ ਰੱਖਦੇ ਸੀ, ਕੇਂਦਰ ਵਿੱਚ ਬੈਠੀ ਭਾਜਪਾ ਨੇ ਇਹ ਬਦਲ ਮਨਜਿੰਦਰ ਸਿੰਘ ਸਿਰਸਾ ਦੇ ਸਾਹਮਣੇ ਰੱਖਿਆ।

ਇਹ ਵੀ ਪੜ੍ਹੋ- ਪਰਗਟ ਸਿੰਘ ਦੀ ਕੇਜਰੀਵਾਲ ਨੂੰ ਨਸੀਹਤ, ਕਿਹਾ- ਪਹਿਲਾਂ ਦਿੱਲੀ ਦੇ 22 ਹਜ਼ਾਰ ਗੈਸਟ ਅਧਿਆਪਕ ਕਰੋ ਪੱਕੇ

ਜਥੇਦਾਰ ਨੇ ਦੱਸਿਆ ਕਿ 1 ਦਸੰਬਰ ਦੀ ਸਵੇਰ ਨੂੰ ਉਨ੍ਹਾਂ ਦੀ ਮਨਜਿੰਦਰ ਸਿਰਸਾ ਨਾਲ ਗੱਲਬਾਤ ਹੋਈ ਸੀ। ਉਦੋਂ ਤੱਕ ਸਿਰਸਾ ਨੇ DSGMC ਮੁਖੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਸੀ। ਸਿਰਸਾ ਦੀਆਂ ਗੱਲਾਂ ਤੋਂ ਪਤਾ ਲੱਗ ਗਿਆ ਸੀ ਕਿ ਉਹ ਦਬਾਅ ਹੇਠ ਹੈ।

ਝੂਠਾ ਕੇਸ ਦਰਜ ਕਰਕੇ ਭਾਜਪਾ 'ਚ ਸ਼ਾਮਲ ਹੋਣ ਲਈ ਪਾਇਆ ਦਬਾਅ 

ਜਥੇਦਾਰ ਅਨੁਸਾਰ ਜੇਲ੍ਹ ਜਾਣ ਜਾਂ ਭਾਜਪਾ ਵਿੱਚ ਸ਼ਾਮਲ ਹੋਣ ਦਾ ਬਦਲ ਮਨਜਿੰਦਰ ਸਿੰਘ ਸਿਰਸਾ ਸਾਹਮਣੇ ਰੱਖਿਆ ਗਿਆ ਸੀ। ਸਿਰਸਾ ਨੇ ਲੜਾਈ ਲੜਨ ਦੀ ਬਜਾਏ ਭਾਜਪਾ 'ਚ ਸ਼ਾਮਲ ਹੋਣਾ ਹੀ ਬਿਹਤਰ ਸਮਝਿਆ। ਅਕਾਲ ਤਖ਼ਤ ਦੇ ਜਥੇਦਾਰ ਨੇ ਬਿਨਾਂ ਨਾਂ ਲਏ ਕਿਹਾ ਕਿ ਸਿਰਸਾ ਨੂੰ ਭਾਜਪਾ 'ਚ ਸ਼ਾਮਲ ਕਰਵਾਉਣ ਪਿੱਛੇ ਦਿੱਲੀ ਅਤੇ ਪੰਜਾਬ ਦੇ ਕੁਝ ਸਿੱਖ ਆਗੂਆਂ ਦਾ ਹੱਥ ਹੈ। ਇਨ੍ਹਾਂ ਲੋਕਾਂ ਨੇ ਹੀ ਸਾਰੀ ਜ਼ਮੀਨ ਤਿਆਰ ਕੀਤੀ ਸੀ। ਅਜਿਹੇ ਸਿੱਖ ਆਗੂਆਂ ਨੂੰ ਭਵਿੱਖ ਵਿੱਚ ਇਸ ਦੇ ਨਤੀਜੇ ਭੁਗਤਣੇ ਪੈਣਗੇ।

ਨੋਟ-‘ਆਪ’ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਸਿੱਧੂ ਦੇ ਬਿਆਨ ਬਾਰੇ ਕੀ ਹੈ ਤੁਹਾਡੀ ਰਾਏ?


author

Bharat Thapa

Content Editor

Related News