ਚੰਡੀਗੜ੍ਹ ਰੋਸ ਧਰਨੇ ਲਈ ਜਥੇ: ਲੋਪੋਕੇ ਦੀ ਅਗਵਾਈ ’ਚ ਹਲਕਾ ਰਾਜਾਸਾਂਸੀ ਤੋਂ ਜਥਾ ਰਵਾਨਾ

Monday, Mar 01, 2021 - 06:17 PM (IST)

ਰਾਜਾਸਾਂਸੀ (ਰਾਜਵਿੰਦਰ) : ‘ਪੰਜਾਬ ਮੰਗਦਾ ਜਵਾਬ’ ਦੇ ਨਾਅਰੇ ਹੇਠ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਕੋਲੋਂ ਚੋਣਾਂ ਸਮੇਂ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਰੋਸ ’ਚ ਕਾਂਗਰਸ ਸਰਕਾਰ ਦੇ ਖ਼ਿਲਾਫ਼ ਅੱਜ ਚੰਡੀਗੜ੍ਹ ਵਿਖੇ ਵਿਧਾਨ ਸਭਾ ਦਾ ਘਿਰਾਓ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ’ ਕੀਤਾ ਜਾਵੇਗਾ। ਇਸੇ ਲੜੀ ਅਧੀਨ ਹਲਕਾ ਰਾਜਾਸਾਂਸੀ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਦਿਹਾਤੀ ਜਥੇਦਾਰ ਵੀਰ ਸਿੰਘ ਲੋਪੋਕੇ ਸੀਨੀ. ਪ੍ਰਧਾਨ ਯੂਥ ਅਕਾਲੀ ਦਲ ਰਾਣਾ ਰਣਬੀਰ ਸਿੰਘ ਲੋਪੋਕੇ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਜਝਾਰੂ ਵਰਕਰਾਂ ਦਾ ਜਥਾ ਰਵਾਨਾ ਹੋਇਆ। ਇਸ ਮੌਕੇ ਜਥੇਦਾਰ ਲੋਪੋਕੇ ਨੇ ਕੈਪਟਨ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਕਿਸਾਨਾਂ ਨਾਲ ਕਰਜ਼ਾ ਮੁਆਫੀ ਦਾ ਵਾਅਦਾ, ਚਾਰ ਹਫਤਿਆਂ ’ਚ ਨਸ਼ਾ ਖ਼ਤਮ ਕਰਨ ਦੀ ਸਹੂੰ, ਨੌਜਵਾਨਾਂ ਨੂੰ 2500 ਬੇਰੋਜ਼ਗਾਰੀ ਭੱਤਾਂ ਦੇਣਾ, ਸ਼ਗਨ ਸਕੀਮ, ਬੁਢਾਪਾ ਪੈਨਸ਼ਨ ਦੁਗਣੀ ਕਰਨਾ ਤੋਂ ਇਲਾਵਾ ਕਈ ਵੱਡੇ ਵਾਅਦੇ ਕਰਕੇ ਲੋਕਾਂ ਕੋਲੋ ਵੋਟਾਂ ਤਾਂ ਬਟੋਰ ਲਈਆਂ ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ ਗਿਆ।

ਸਰਕਾਰ ਦੇ ਝੂਠੇ ਬਾਅਦੇ ਕਾਰਨ ਮੂਲ ਨਾਲੋਂ ਜਿਆਦਾ ਬਣਿਆ ਵਿਆਜ ਜਿਸ ਕਾਰਨ ਕਿਸਾਨ, ਮਜ਼ਦੂਰ ਆਤਮ ਹੱਤਿਆ ਕਰ ਰਹੇ ਹਨ ਅਤੇ ਨਸ਼ਾ ਸ਼ਰੇਆਮ ਵਿੱਕ ਰਿਹਾ ਹਰ ਰੋਜ਼ ਨੌਜਵਾਨ ਇਨ੍ਹਾਂ ਨਸ਼ਿਆਂ ਦੀ ਬਲੀ ਚੜ੍ਹ ਰਹੇ ਹਨ। ਕੈਪਟਨ ਸਰਕਾਰ ਸਭ ਠੀਕ ਦੱਸ ਰਹੀ ਹੈ ਪਰ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੀਆਂ ਇਨ੍ਹਾਂ ਝੂਠੀਆਂ ਗੱਲਾਂ ’ਚ ਹੁਣ ਨਹੀਂ ਆਉਣਗੇ ਅਤੇ ਆਉਣ ਵਾਲੀਆਂ  2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਮੂੰਹ ਨਹੀਂ ਲਾਉਣਗੇ। ਇਸ ਮੌਕੇ ਜਥੇਦਾਰ ਸੁਰਜੀਤ ਸਿੰਘ ਭਿਟੇਵੱਡ, ਸਾਬਕਾ ਚੇਅਰਮੈਨ ਰਾਜਵਿੰਦਰ ਸਿੰਘ ਰਾਜਾ ਲਦੇਹ ਜਨਰਲ ਕੌਂਸਲ ਮੈਂਬਰ ਪੰਜਾਬ, ਹਰਜੀਤ ਸਿੰਘ ਵਰਨਾਲੀ ਸਰਕਲ ਪ੍ਰਧਾਨ, ਹਰਿੰਦਰ ਸਿੰਘ ਬਿੱਕੀ ਪ੍ਰਧਾਨ ਰਾਜਾਸਾਂਸੀ, ਅਮਨਦੀਪ ਸਿੰਘ ਲਾਰਾ ਹਲਕਾ ਪ੍ਰਧਾਨ ਯੂਥ ਅਕਾਲੀ ਦਲ, ਯੂਥ ਸਰਕਲ ਪ੍ਰਧਾਨ ਗੁਰਮੁੱਖ ਸਿੰਘ ਲੱਲਾ, ਦਵਿੰਦਰ ਸਿੰਘ ਬੂਆ ਨੰਗਲੀ, ਸਤਿਨਾਮ ਸਿੰਘ ਸਰਪੰਚ ਬੂਆ ਨੰਗਲੀ, ਰੁਪਿੰਦਰ ਸਿੰਘ ਗਿੱਲ ਰਾਣੇਵਾਲੀ, ਸਾਬਕਾ ਸਰਪੰਚ ਗੁਰਦੀਪ ਸਿੰਘ ਅਦਲੀਵਾਲ, ਗੁਰਜੀਤ ਸਿੰਘ ਭਲੋਟ ਆਦਿ ਹਾਜ਼ਰ ਸਨ।
 


Anuradha

Content Editor

Related News