ਬੇਟੇ ਦੇ ਵਿਆਹ ਲਈ ਮੁਅੱਤਲ ਇੰਸਪੈਕਟਰ ਬੀਬੀ ਜਸਵਿੰਦਰ ਕੌਰ ਨੇ ਮੰਗੀ ਜ਼ਮਾਨਤ

8/7/2020 4:15:18 PM

ਚੰਡੀਗੜ੍ਹ (ਸੰਦੀਪ) : ਰਿਸ਼ਵਤ ਮਾਮਲੇ 'ਚ ਮੁਲਜ਼ਮ ਮੁਅੱਤਲ ਇੰਸਪੈਕਟਰ ਬੀਬੀ ਅਤੇ ਮਨੀਮਾਜਰਾ ਥਾਣੇ ਦੀ ਸਾਬਕਾ ਇੰਚਾਰਜ ਜਸਵਿੰਦਰ ਕੌਰ ਨੇ ਅਦਾਲਤ 'ਚ ਅੰਤਰਿਮ ਜ਼ਮਾਨਤ ਪਟੀਸ਼ਨ ਦਰਜ ਕੀਤੀ ਹੈ। ਇਸ 'ਚ 13 ਤੋਂ 15 ਅਗਸਤ ਤੱਕ ਲਈ ਅੰਤਰਿਮ ਜ਼ਮਾਨਤ ਦੇਣ ਦੀ ਮੰਗ ਕਰਦਿਆਂ ਕਿਹਾ ਗਿਆ ਹੈ ਕਿ 14 ਅਗਸਤ ਨੂੰ ਉਸ ਦੇ ਬੇਟੇ ਦਾ ਵਿਆਹ ਹੈ। ਮਾਂ ਹੁੰਦੇ ਹੋਏ ਵਿਆਹ ਦੀਆਂ ਰਸਮਾਂ ਉਨ੍ਹਾਂ ਨੂੰ ਨਿਭਾਉਣੀਆਂ ਹਨ।

ਕਿਹਾ ਗਿਆ ਕਿ ਇਸ ਦੌਰਾਨ ਨਾ ਤਾਂ ਉਹ ਮਨੀਮਾਜਰਾ ਥਾਣੇ ਜਾਣਗੇ ਅਤੇ ਨਾ ਹੀ ਕਿਸੇ ਗਵਾਹ ਅਤੇ ਸਬੂਤ ਨਾਲ ਛੇੜਛਾੜ ਕਰਨਗੇ। ਸਿਰਫ਼ ਆਪਣੇ ਘਰ ਅਤੇ ਵਿਆਹ ਸਮਾਰੋਹ 'ਚ ਹੀ ਉਹ ਰਹੇਗੀ। ਅਦਾਲਤ ਨੇ ਸੀ. ਬੀ. ਆਈ. ਨੂੰ ਸੋਮਵਾਰ ਲਈ ਨੋਟਿਸ ਜਾਰੀ ਕਰ ਕੇ ਜਵਾਬ ਦੇਣ ਨੂੰ ਕਿਹਾ ਹੈ। ਉੱਥੇ ਹੀ ਜਸਵਿੰਦਰ ਕੌਰ ਨੇ ਅਦਾਲਤ 'ਚ ਇਕ ਹੋਰ ਪਟੀਸ਼ਨ ਦਰਜ ਕਰ ਕੇ ਬੀਤੀ 30 ਜੂਨ ਦੀ ਮਨੀਮਾਜਰਾ ਥਾਣੇ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਉਨ੍ਹਾਂ ਨੂੰ ਦਿੱਤੇ ਜਾਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਨੂੰ ਫੁਟੇਜ ਦੀ ਕੇਸ ਦੇ ਟ੍ਰਾਇਲ ਦੌਰਾਨ ਲੋੜ ਪੈ ਸਕਦੀ ਹੈ। ਕਿਹਾ ਗਿਆ ਕਿ ਉਸ ਦਿਨ ਦੀ ਫੁਟੇਜ ਸੀ. ਬੀ. ਆਈ. ਕੋਲ ਹੈ, ਇਸ ਲਈ ਸੀ. ਬੀ. ਆਈ. ਨੂੰ ਅਦਾਲਤ ਦਿਸ਼ਾ-ਨਿਰਦੇਸ਼ ਦੇਵੇ ਕਿ ਉਹ ਉਸ ਨੂੰ ਸੰਭਾਲ ਕੇ ਰੱਖੇ।


Babita

Content Editor Babita