ਜਸਪ੍ਰੀਤ ਕੌਰ ਦਾਜ ਹੱਤਿਆਕਾਂਡ : ਮੁਲਜ਼ਮ ਸੱਸ-ਸਹੁਰਾ ਨਹੀਂ ਲੱਗੇ ਪੁਲਸ ਦੇ ਹੱਥ

07/11/2018 6:01:25 AM

ਜਲੰਧਰ, (ਮਹੇਸ਼)- ਕਾਕੀ ਪਿੰਡ, ਰਾਮਾ ਮੰਡੀ ਸਥਿਤ ਸਹੁਰੇ ਘਰ ਵਿਚ ਦਾਜ ਦੀ ਬਲੀ ਚੜ੍ਹੀ ਜਸਪ੍ਰੀਤ ਕੌਰ ਦੇ ਪਿਤਾ ਹਰਬਿੰਦਰ ਸਿੰਘ ਤੇ ਭਰਾ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੇ ਜਸਪ੍ਰੀਤ ਕੌਰ ਦੀ ਮੌਤ  ਤੋਂ ਬਾਅਦ ਉਸ ਦੀ ਸੱਸ ਰਣਜੀਤ ਕੌਰ, ਸਹੁਰਾ ਕੁਲਵੰਤ ਸਿੰਘ ਤੇ ਪਤੀ ਜਸਪ੍ਰੀਤ ਸਿੰਘ ’ਤੇ ਥਾਣਾ ਰਾਮਾ ਮੰਡੀ ਵਿਚ ਆਈ. ਪੀ. ਸੀ. ਦੀ ਧਾਰਾ 304-ਬੀ ਦੇ ਤਹਿਤ ਕੇਸ ਦਰਜ ਕੀਤਾ ਸੀ ਪਰ ਅੱਜ 70 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਸ ਨੇ ਮੁਲਜ਼ਮ ਸੱਸ ਸਹੁਰੇ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਸਿਰਫ ਪਤੀ ਜਸਪ੍ਰੀਤ ਸਿੰਘ ਨੂੰ ਹੀ ਕਾਬੂ ਕੀਤਾ ਗਿਆ, ਜੋ ਕਿ ਜੇਲ ਵਿਚ ਹੈ।
PunjabKesari
ਉਨ੍ਹਾਂ ਦੋਸ਼ ਲਾਇਆ ਕਿ ਪੁਲਸ ਨੇ ਜਸਪ੍ਰੀਤ ਕੌਰ ਦੇ ਸਸਕਾਰ ਦੇ ਸਮੇਂ ਵਿਸ਼ਵਾਸ ਦਿਵਾਇਆ ਸੀ ਕਿ ਮੁਲਜ਼ਮ ਇਕ ਦੋ ਦਿਨਾਂ ਵਿਚ ਫੜੇ ਜਾਣਗੇ ਪਰ ਅਜੇ ਤੱਕ ਕੁਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਹ ਇਨਸਾਫ ਲਈ ਪੁਲਸ ਕਮਿਸ਼ਨਰ ਦਫਤਰ ਦੇ ਕਈ ਚੱਕਰ ਲਾ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੇ ਨਾ ਫੜੇ ਜਾਣ ਤੋਂ ਸਾਫ ਪਤਾ ਲੱਗਦਾ ਹੈ ਕਿ ਪੁਲਸ ਸਿਆਸੀ ਦਬਾਅ ਹੇਠ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਜਸਪ੍ਰੀਤ ਕੌਰ ਦੇ ਪੋਸਟਮਾਰਟਮ ਦੇ ਸੈਂਪਲ ਵੀ ਇਕ ਮਹੀਨਾ ਦੇਰ ਨਾਲ ਭੇਜੇ ਸਨ ਤਾਂ ਕਿ ਉਸ ਦੀ ਰਿਪੋਰਟ ਜਲਦੀ ਨਾ ਆ ਸਕੇ।


Related News