ਪੁਲਸ ਹਿਰਾਸਤੀ ਮੌਤ ਮਾਮਲੇ ''ਚ ਨਵਾਂ ਮੋੜ, ਪਰਿਵਾਰ ਨੇ ਨਕਾਰਿਆ ਪੁਲਸ ਦਾ ਦਾਅਵਾ

Friday, May 31, 2019 - 06:53 PM (IST)

ਪੁਲਸ ਹਿਰਾਸਤੀ ਮੌਤ ਮਾਮਲੇ ''ਚ ਨਵਾਂ ਮੋੜ, ਪਰਿਵਾਰ ਨੇ ਨਕਾਰਿਆ ਪੁਲਸ ਦਾ ਦਾਅਵਾ

ਫ਼ਰੀਦਕੋਟ (ਜਗਤਾਰ) : ਪੁਲਸ ਹਿਰਾਸਤ ਵਿਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੀ ਲਾਸ਼ ਮਿਲਣ ਦੇ ਦਾਅਵੇ ਨੂੰ ਪਰਿਵਾਰ ਨੇ ਨਕਾਰ ਦਿੱਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਿਹੜੀ ਮ੍ਰਿਤਕ ਦੇਹ ਪੁਲਸ ਵਲੋਂ ਬਰਾਮਦ ਕੀਤੀ ਗਈ ਹੈ, ਇਹ ਜਸਪਾਲ ਦੀ ਨਹੀਂ ਹੈ। ਦਰਅਸਲ ਵੀਰਵਾਰ ਨੂੰ ਪੁਲਸ ਵਲੋਂ ਇਕ ਲਾਸ਼ ਬਰਾਮਦ ਕੀਤੀ ਗਈ ਸੀ। ਪੁਲਸ ਨੇ ਦਾਅਵਾ ਕੀਤਾ ਸੀ ਕਿ ਇਹ ਲਾਸ਼ ਜਸਪਾਲ ਸਿੰਘ ਦੀ ਹੈ, ਜਿਸ ਦੀ ਪਛਾਣ ਲਈ ਅੱਜ ਪਰਿਵਾਰਕ ਮੈਂਬਰ ਅਤੇ ਐਕਸ਼ਨ ਕਮੇਟੀ ਦੇ ਮੈਂਬਰ ਹਨੂੰਮਾਨਗੜ੍ਹ ਗਏ ਸਨ ਪਰ ਜਿਹੜੀ ਲਾਸ਼ ਮਿਲੀ ਹੈ, ਉਹ ਜਸਪਾਲ ਦੀ ਨਹੀਂ ਹੈ, ਇਸ ਦਾ ਖੁਲਾਸਾ ਜਸਪਾਲ ਦੇ ਪਰਿਵਾਰ ਨੇ ਲਾਸ਼ ਦੇਖਣ ਤੋਂ ਬਾਅਦ ਕੀਤਾ ਹੈ। 
ਦੱਸਣਯੋਗ ਹੈ ਕਿ ਜਸਪਾਲ ਦੀ ਮੌਤ ਫ਼ਰੀਦਕੋਟ ਪੁਲਸ ਦੀ ਹਿਰਾਸਤ ਦੌਰਾਨ ਬੀਤੀ 18 ਮਈ ਨੂੰ ਹੋਈ ਸੀ। ਪੁਲਸ ਨੇ ਦਾਅਵਾ ਕੀਤਾ ਸੀ ਕਿ ਜਸਪਾਲ ਨੇ ਪੁਲਸ ਹਿਰਾਸਤ ਵਿਚ ਖੁਦਕੁਸ਼ੀ ਕੀਤੀ ਸੀ, ਜਿਸ ਦੀ ਲਾਸ਼ ਸੀ. ਆਈ. ਸਟਾਫ ਦੇ ਇੰਚਾਰਜ ਨਰਿੰਦਰ ਸਿੰਘ ਨੇ ਸਾਥੀਆਂ ਸਣੇ ਖੁਰਦ-ਬੁਰਦ ਕਰ ਦਿੱਤੀ ਸੀ। ਬਾਅਦ ਵਿਚ ਨਰਿੰਦਰ ਕੁਮਾਰ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਫਿਲਹਾਲ ਇਨਸਾਫ ਅਤੇ ਆਪਣੇ ਜਵਾਨ ਪੁੱਤ ਦੀ ਲਾਸ਼ ਲਈ ਪਰਿਵਾਰ ਪਿਛਲੇ 11 ਦਿਨਾਂ ਤੋਂ ਐੱਸ. ਐੱਸ. ਪੀ. ਦਫ਼ਤਰ ਦੇ ਬਾਹਰ ਧਰਨੇ 'ਤੇ ਬੈਠਾ ਹੋਇਆ ਹੈ।


author

Gurminder Singh

Content Editor

Related News