ਜਸਬੀਰ ਡਿੰਪਾ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਸਰਹੱਦੀ ਖੇਤਰਾਂ ਦੇ ਚੁੱਕੇ ਮਸਲੇ

Thursday, Mar 24, 2022 - 11:21 AM (IST)

ਜਸਬੀਰ ਡਿੰਪਾ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਸਰਹੱਦੀ ਖੇਤਰਾਂ ਦੇ ਚੁੱਕੇ ਮਸਲੇ

ਜਲੰਧਰ (ਧਵਨ)- ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਬੁੱਧਵਾਰ ਦਿੱਲੀ ’ਚ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਮਸਲਿਆਂ ਨੂੰ ਚੁੱਕਿਆ ਅਤੇ ਨਾਲ ਹੀ ਉਨ੍ਹਾਂ ਨੂੰ ਇਸ ਸਬੰਧੀ ਇਕ ਮੰਗ ਪੱਤਰ ਵੀ ਦਿੱਤਾ। ਸ਼ਾਹ ਨਾਲ ਮੁਲਾਕਾਤ ਦੌਰਾਨ ਡਿੰਪਾ ਨੇ ਕਿਹਾ ਕਿ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਇਲਾਕੇ ’ਚ ਕੇਂਦਰੀ ਹਥਿਆਰਬੰਦ ਪੁਲਸ ਫੋਰਸ ਦਾ ਭਰਤੀ ਕੈਂਪ ਲਾਇਆ ਜਾਣਾ ਚਾਹੀਦਾ ਹੈ ਤਾਂ ਜੋ ਸਰਹੱਦੀ ਇਲਾਕਿਆਂ ਦੇ ਨੌਜਵਾਨਾਂ ਨੂੰ ਹਥਿਆਰਬੰਦ ਪੁਲਸ ’ਚ ਭਰਤੀ ਕਰਵਾਉਣ ਦਾ ਰਾਹ ਖੁਲ ਸਕੇ। ਇਸ ਤਰ੍ਹਾਂ ਅਸੀਂ ਗੁਆਂਢੀ ਦੇਸ਼ ਪਾਕਿਸਤਾਨ ਦੀ ਖੂਫ਼ੀਆ ਏਜੰਸੀ ਆਈ. ਐੱਸ. ਆਈ. ਵਲੋਂ ਨੌਜਵਾਨਾਂ ਨੂੰ ਨਸ਼ਿਆਂ ਦੀ ਲਪੇਟ ’ਚ ਲੈਣ ਦੀ ਯੋਜਨਾ ਨੂੰ ਨਾਕਾਮ ਬਣਾ ਸਕਾਂਗੇ।

ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਇਕ ਹੋਰ ਹੱਸਦਾ-ਵੱਸਦਾ ਪਰਿਵਾਰ, ਹਸਪਤਾਲ ਦੇ ਬਾਥਰੂਮ 'ਚੋਂ ਮਿਲੀ ਨੌਜਵਾਨ ਦੀ ਲਾਸ਼

ਉਨ੍ਹਾਂ ਕਿਹਾ ਕਿ ਆਈ. ਐੱਸ. ਆਈ. ਵੱਲੋਂ ਕਦੇ ਸਮਗਲਿੰਗ ਰਾਹੀਂ ਨਸ਼ੀਲੀਆਂ ਵਸਤਾਂ ਪੰਜਾਬ ’ਚ ਭੇਜੀਆ ਜਾਂਦੀਆਂ ਹਨ ਅਤੇ ਕਦੇ ਉਹ ਡਰੋਨ ਰਾਹੀਂ ਹਥਿਆਰ ਪੰਜਾਬ ’ਚ ਭੇਜਦੀ ਹੈ। ਸਰਹੱਦੀ ਇਲਾਕਿਆਂ ਦੇ ਨੌਜਵਾਨਾਂ ਨੂੰ ਸੀ. ਆਰ. ਪੀ. ਐੱਫ., ਬੀ. ਐੱਸ. ਐੱਫ਼., ਆਈ. ਟੀ. ਬੀ. ਪੀ. ਅਤੇ ਹੋਰਨਾਂ ਕੇਂਦਰੀ ਪੁਲਸ ਫੋਰਸਾਂ ’ਚ ਭਰਤੀ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਗ੍ਰਹਿ ਮੰਤਰੀ ਨੂੰ ਕਿਹਾ ਕਿ ਪੰਜਾਬ ਇਕ ਲੈਂਡਲਾਕ ਸੂਬਾ ਹੈ, ਜਿਸ ਦਾ ਸੜਕੀ ਮਾਰਗ ਹੀ ਬਰਾਮਦ ਦਾ ਇਕੋ-ਇਕ ਸਾਧਨ ਹੈ। ਖਾਲੜਾ ਬਾਰਡਰ ਰਾਹੀਂ ਵਪਾਰ ਸੜਕੀ ਰਸਤਿਓ ਸ਼ੁਰੂ ਹੋ ਸਕਦਾ ਹੈ। ਇੰਝ ਹੋਣ ਨਾਲ ਅਸੀਂ ਪਾਕਿਸਤਾਨ, ਅਫਗਾਨਿਸਤਾਨ ਆਦਿ ਦੇਸ਼ਾਂ ਤੱਕ ਆਪਣਾ ਸਾਮਾਨ ਪਹੁੰਚਾ ਸਕਾਂਗੇ।

ਇਹ ਵੀ ਪੜ੍ਹੋ: ਪੰਜਾਬ ਦੀਆਂ ਜੇਲ੍ਹਾਂ 'ਚ ਸੁਧਾਰ ਕਰਨ ਲਈ ਸੁਖਜਿੰਦਰ ਰੰਧਾਵਾ ਨੇ ਨਵੇਂ ਜੇਲ੍ਹ ਮੰਤਰੀ ਨੂੰ ਦਿੱਤਾ ਸੁਝਾਅ

ਡਿੰਪਾ ਨੇ ਕਿਹਾ ਕਿ ਪੰਜਾਬ ਤੋਂ ਖੇਤੀਬਾੜੀ ਅਤੇ ਉਸ ਨਾਲ ਜੁੜੀਆਂ ਵਸਤਾਂ ਨੂੰ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਨੂੰ ਬਰਾਮਦ ਕਰਨ ਨਾਲ ਪੰਜਾਬ ਦੀ ਆਰਥਿਕ ਹਾਲਤ ਮਜ਼ਬੂਤ ਹੋਵੇਗੀ। ਸਰਹੱਦ ’ਤੇ ਲੱਗੀ ਕੰਡਿਆਲੀ ਵਾੜ ਦੇ ਪਾਰ ਕਿਸਾਨਾਂ ਦੀਆਂ ਜ਼ਮੀਨਾਂ ਹਨ। ਉਨ੍ਹਾਂ ਨੂੰ ਫਸਲ ਦੀ ਬਿਜਾਈ ਲਈ ਢੁੱਕਵਾਂ ਸਮਾਂ ਨਹੀਂ ਮਿਲਦਾ। ਉਨ੍ਹਾਂ ਮੰਗ ਕੀਤੀ ਕਿ 2018 ’ਚ ਐੱਸ. ਐੱਸ. ਸੀ. ਜਨਰਲ ਡਿਊਟੀ (ਜੀ. ਡੀ. 2018) ਕਾਂਸਟੇਬਲਾਂ ਦੀ ਜਿਹੜੀ ਕੇਂਦਰੀ ਹਥਿਆਰਬੰਦ ਫੋਰਸਾਂ ’ਚ ਭਰਤੀ ਹੋਈ ਸੀ, ਦੇ ਬੱਚਿਆਂ ਨੇ ਲਿਖਤੀ, ਸਰੀਰਿਕ ਅਤੇ ਮੈਡੀਕਲ ਟੈਸਟ ਪਾਸ ਕਰ ਲਏ ਸਨ ਪਰ ਅਜੇ ਤੱਕ ਉਕਤ ਬੱਚਿਆਂ ਨੂੰ ਨਿਯੁਕਤੀ ਪੱਤਰ ਨਹੀਂ ਮਿਲਿਆ। ਅਮਿਤ ਸ਼ਾਹ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ’ਚ ਜਲਦੀ ਹੈ ਫ਼ੈਸਲਾ ਲਿਆ ਜਾਏਗਾ।
ਇਹ ਵੀ ਪੜ੍ਹੋ: ਸਾਵਧਾਨ: ਕੈਨੇਡਾ ਵੀਜ਼ਾ ਐਪਲੀਕੇਸ਼ਨ ਸੈਂਟਰ ’ਚ ਆਉਣ ਵਾਲਿਆਂ ਨੂੰ ਇੰਝ ਲੁੱਟ ਰਹੇ ਨੇ ਫਰਜ਼ੀ ਏਜੰਟ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

shivani attri

Content Editor

Related News