20 ਸਾਲਾ ਬਾਅਦ ਪੰਜਾਬੀ ਪਿਓ ਨਾਲ ਜਾਪਾਨੀ ਪੁੱਤ ਦੀ ਹੋਈ ਮੁਲਾਕਾਤ, ਨਹੀਂ ਰੁੱਕੇ ਹੰਝੂ (ਵੀਡੀਓ)
Sunday, Aug 25, 2024 - 06:35 PM (IST)
ਅੰਮ੍ਰਿਤਸਰ: ਪੰਜਾਬੀ ਪਿਤਾ ਦਾ ਉਸ ਵੇਲੇ ਖੁਸ਼ੀ ਦਾ ਟਿਕਾਣਾ ਨਾ ਰਿਹਾ ਜਦੋਂ ਉਸ ਨੇ ਆਪਣੇ ਜਾਪਾਨੀ ਪੁੱਤ ਨੂੰ ਘੁੱਟ ਕੇ ਗਲ ਨਾਲ ਲਾਇਆ। ਦੱਸ ਦੇਈਏ ਕਿ ਇਹ ਖ਼ਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿਥੇ ਕਰੀਬ 20 ਸਾਲ ਪਹਿਲਾਂ ਸੁਖਪਾਲ ਸਿੰਘ ਆਪਣੇ ਜਾਪਾਨੀ ਪੁੱਤ ਨੂੰ ਜਾਪਾਨ ਉਸ ਦੀ ਮਾਂ ਕੋਲ ਛੱਡ ਗਿਆ ਸੀ। ਜਿਸ ਤੋਂ ਬਾਅਦ ਦੋਵੇਂ ਪਿਓ-ਪੁੱਤ 20 ਸਾਲ ਬਾਅਦ ਮਿਲੇ ਹਨ। ਜਾਣਕਾਰੀ ਮੁਤਾਬਕ ਪੁੱਤ ਰਿਨ ਨੇ ਕਿਹਾ ਕਿ ਮੈਨੂੰ ਓਸਾਕਾ ਯੂਨੀਵਰਸਿਟੀ ਆਫ ਆਰਟਸ ਵਿੱਚ ਇੱਕ ਅਸਾਇਨਮੈਂਟ ਮਿਲਿਆ ਸੀ, ਜਿਸ ਵਿੱਚ ਫੈਮਲੀ ਟ੍ਰੀ ਯਾਨੀ ਪਰਿਵਾਰ ਦੇ ਖੋਜ਼ ਕਰਨੀ ਸੀ, ਮੈਨੂੰ ਆਪਣੀ ਮਾਂ ਦੇ ਪਰਿਵਾਰ ਦੇ ਬਾਰੇ ਵਿੱਚ ਜਾਣਕਾਰੀ ਸੀ, ਪਰ ਆਪਣੇ ਪਿਤਾ ਦੇ ਬਾਰੇ ਸੁਖਪਾਲ ਸਿੰਘ ਦੇ ਨਾਮ ਤੋਂ ਇਲਾਵਾ ਕੁਝ ਵੀ ਨਹੀਂ ਪਤਾਸੀ। ਇਸ ਤੋਂ ਬਾਅਦ ਮੈਂ ਆਪਣੇ ਪਿਤਾ ਦੀ ਭਾਲ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- NRI ਨੌਜਵਾਨ ਨੂੰ ਘਰ ਵੜ ਕੇ ਗੋਲ਼ੀਆਂ ਮਾਰਨ ਦੇ ਮਾਮਲੇ 'ਚ ਪੁਲਸ ਦਾ ਬਿਆਨ ਆਇਆ ਸਾਹਮਣੇ
ਓਸਾਕਾ ਯੂਨੀਵਰਸਿਟੀ ਆਫ ਆਰਟਸ ਦਾ ਵਿਦਿਆਰਥੀ ਰੱਖੜੀ ਤੋਂ ਇਕ ਦਿਨ ਪਹਿਲਾਂ 18 ਅਗਸਤ ਨੂੰ ਅੰਮ੍ਰਿਤਸਰ ਪਹੁੰਚਿਆ ਸੀ। ਜਿੱਥੇ ਉਹ ਆਪਣੇ ਪਿਤਾ ਦੀ ਭਾਲ ਕਰ ਰਿਹਾ ਸੀ। ਆਪਣੇ ਪਿਤਾ ਦੇ ਨਾਮ ਅਤੇ ਪੁਰਾਣੇ ਪਤੇ ਦੇ ਨਾਲ-ਨਾਲ ਉਸਦੀ ਮਾਂ ਸਾਚੀ ਤਕਾਹਟਾ ਦੁਆਰਾ ਧਿਆਨ ਨਾਲ ਸੰਭਾਲੀਆਂ ਫੋਟੋਆਂ ਅਤੇ ਸਾਮਾਨ ਨਾਲ ਲੈਸ, ਰਿਨ ਫਤਿਹਗੜ੍ਹ ਚੂੜੀਆਂ ਰੋਡ 'ਤੇ ਘਰ-ਘਰ ਅਤੇ ਦੁਕਾਨਾਂ 'ਚ ਘੁੰਮਦਾ ਰਿਹਾ। ਇਸ ਦੌਰਾਨ ਸਥਾਨਕ ਲੋਕਾਂ ਨੇ ਉਸ ਦੇ ਪਿਤਾ ਨੂੰ ਪਛਾਣ ਲਿਆ ਅਤੇ ਉਸ ਨੂੰ ਅੰਮ੍ਰਿਤਸਰ ਸਥਿਤ ਉਸਦੇ ਨਵੇਂ ਪਤੇ 'ਤੇ ਲੈ ਗਏ।
ਇਹ ਵੀ ਪੜ੍ਹੋ-ਪੰਜਾਬ 'ਚ ਘਰ ਅੰਦਰ ਵੜ ਕੇ NRI ਨੂੰ ਗੋਲੀਆਂ ਨਾਲ ਭੁੰਨਿਆ
ਸੁਖਪਾਲ ਨੇ ਦੱਸਿਆ ਕਿ ਜਦੋਂ ਮੈਂ ਰੱਖੜੀ ਲਈ ਆਪਣੇ ਸਹੁਰੇ ਘਰ ਗਿਆ ਸੀ ਤਾਂ ਮੈਨੂੰ ਮੇਰੇ ਭਰਾ ਦਾ ਫੋਨ ਆਇਆ ਕਿ ਮੇਰਾ ਬੇਟਾ ਜਾਪਾਨ ਤੋਂ ਵਾਪਸ ਆ ਗਿਆ ਹੈ। ਮੈਂ ਹੈਰਾਨ ਰਹਿ ਗਿਆ ਅਤੇ ਆਪਣੇ ਭਰਾ ਨੂੰ ਉਸਦੀ ਦੇਖਭਾਲ ਕਰਨ ਲਈ ਕਹਿ ਕੇ ਤੁਰੰਤ ਵਾਪਸ ਚਲਾ ਗਿਆ।ਉਸਨੇ ਕਿਹਾ ਕਿ ਜਦੋਂ ਅਸੀਂ ਆਖਰਕਾਰ ਇੱਕ ਦੂਜੇ ਨੂੰ ਗਲੇ ਲਗਾਇਆ ਤਾਂ ਜੋ ਭਾਵਨਾਵਾਂ ਮੈਂ ਮਹਿਸੂਸ ਕੀਤੀਆਂ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਦੋਵੇਂ ਪਿਓ-ਪੁੱਤ ਇਕ-ਦੂਜੇ ਨੂੰ ਵੇਖ ਕੇ ਬਹੁਤ ਖੁਸ਼ ਹੋਏ।
ਸੂਤਰਾਂ ਮੁਤਾਬਕ ਪਿਤਾ ਸੁਖਪਾਲ ਨੇ ਦੱਸਿਆ ਕਿ ਉਹ ਥਾਈਲੈਂਡ ਵਿੱਚ ਆਪਣੇ ਬੇਟੇ ਦੀ ਮਾਂ ਸਾਚੀ ਤਾਕਾਹਾਤਾ ਨੂੰ ਮਿਲੇ ਸਨ ਅਤੇ ਦੋਵਾਂ ਵਿੱਚ ਪਿਆਰ ਹੋ ਗਿਆ ਸੀ। ਸਾਚੀ ਵਾਪਸ ਜਾਪਾਨ ਚਲੀ ਗਈ ਅਤੇ ਭਾਰਤ ਵਿੱਚ ਉਸ ਨੂੰ ਮਿਲਣ ਆਈ ਸੀ, ਜਿਸ ਤੋਂ ਬਾਅਦ ਉਹ ਵੀ 2002 ਵਿੱਚ ਜਾਪਾਨ ਚਲਾ ਗਿਆ ਸੀ ਅਤੇ ਉਨ੍ਹਾਂ ਨੇ ਵਿਆਹ ਕਰਵਾ ਲਿਆ ਅਤੇ ਚਿਬਾ ਕੇਨ ਵਿੱਚ ਰਹਿਣ ਲੱਗੇ। ਸਾਡੇ ਬੇਟੇ ਰਿਨ ਦਾ ਜਨਮ 2003 ਵਿੱਚ ਹੋਇਆ ਸੀ। ਹਾਲਾਂਕਿ, ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ, ਸਾਡੇ ਵਿਆਹ ਵਿੱਚ ਮੁਸ਼ਕਲਾਂ ਆਈਆਂ ਅਤੇ ਮੈਂ 2004 ਵਿੱਚ ਭਾਰਤ ਵਾਪਸ ਆ ਗਿਆ। ਸਾਚੀ ਉਸੇ ਸਾਲ ਵਾਪਸ ਆ ਗਈ, ਸੁਲ੍ਹਾ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਗਲਤਫਹਿਮੀ ਬਣੀ ਰਹੀ।
ਇਹ ਵੀ ਪੜ੍ਹੋ- NRI ਨੌਜਵਾਨ ਨੂੰ ਗੋਲ਼ੀਆਂ ਮਾਰਨ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, 5 ਜਣੇ ਰਾਊਂਡਅਪ
ਆਖਿਰਕਾਰ ਮੈਂ ਘਰ ਛੱਡ ਦਿੱਤਾ ਅਤੇ ਵੱਖ ਰਹਿਣ ਲੱਗਾ ਅਤੇ 2007 ਵਿੱਚ ਭਾਰਤ ਵਾਪਸ ਆ ਗਿਆ। ਬਾਅਦ ਵਿੱਚ ਮੈਂ ਗੁਰਵਿੰਦਰਜੀਤ ਕੌਰ ਨਾਲ ਵਿਆਹ ਕੀਤਾ, ਜਿਸ ਤੋਂ ਮੇਰੀ ਇੱਕ ਧੀ ਅਵਲੀਨ ਪੰਨੂ ਹੈ। ਪਿਤਾ ਸੁਖਪਾਲ ਨੇ ਦੱਸਿਆ ਕਿ ਰੱਖੜੀ ਦੇ ਤਿਉਹਾਰ ਮੌਕੇ ਅਵਲੀਨ ਨੇ ਆਪਣੇ ਜਾਪਾਨੀ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹੀ ਅਤੇ ਗੁਰਵਿੰਦਰਜੀਤ ਕੌਰ ਨੇ ਉਸ ਦਾ ਆਪਣੇ ਪੁੱਤਰ ਵਾਂਗ ਸਵਾਗਤ ਕੀਤਾ। ਸੁਖਪਾਲ ਨੇ ਦੱਸਿਆ ਕਿ ਉਸਨੇ ਆਪਣੀ ਪਤਨੀ ਸਾਚੀ ਨਾਲ ਗੱਲ ਕੀਤੀ ਅਤੇ ਉਸਨੂੰ ਕਿਹਾ ਕਿ ਉਸਦਾ ਪੁੱਤਰ ਮੇਰੇ ਕੋਲ ਹੈ ਅਤੇ ਉਸਨੂੰ ਚਿੰਤਾ ਕਰਨ ਦੀ ਲੋੜ ਨਹੀਂ।
ਜਦੋਂ ਰਿਨ ਨੂੰ ਪੁੱਛਿਆ ਗਿਆ ਕਿ ਕੀ ਉਹ ਆਪਣੇ ਪਿਤਾ ਨੂੰ ਆਪਣੀ ਮਾਂ ਨੂੰ ਮਿਲਣਾ ਚਾਹੁੰਦਾ ਹੈ, ਤਾਂ ਉਸਨੇ ਕਿਹਾ ਬਿਲਕੁਲ ਮੈਂ ਚਾਹੁੰਦਾ ਹਾਂ ਕਿ ਉਹ ਘੱਟੋ ਘੱਟ ਇੱਕ ਵਾਰ ਮਿਲਣ ਅਤੇ ਕਿਹਾ ਕਿ ਉਹ ਨਿਯਮਿਤ ਤੌਰ 'ਤੇ ਅੰਮ੍ਰਿਤਸਰ ਆਵੇਗਾ ਅਤੇ ਅੰਮ੍ਰਿਤਸਰ ਵਿੱਚ ਆਪਣੇ ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰ ਨਾਲ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8