5000 ਕਰੋੜ ਰੁਪਏ ’ਚ ਜਾਪਾਨ ਤੋਂ 25 ਬੁਲੇਟ ਟਰੇਨਾਂ ਖਰੀਦਣ ਦੀ ਤਿਆਰੀ ’ਚ ਵਿਭਾਗ
Monday, Jul 30, 2018 - 05:10 AM (IST)

ਜਲੰਧਰ, (ਗੁਲਸ਼ਨ)- ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਕਾਰੀਡੋਰ ਪ੍ਰਾਜੈਕਟ ਲਈ ਜ਼ਮੀਨ ਐਕਵਾਇਰ ਕਰਨ ’ਚ ਦੇਰੀ ਕਾਰਨ ਭਾਵੇਂ ਇਸ ਦੇ ਲਾਂਚ ਦੀ ਮਿਤੀ ਅੱਗੇ ਖਿਸਕਾਉਣੀ ਪੈ ਜਾਵੇ ਪਰ ਰੇਲਵੇ ਬੁਲੇਟ ਟਰੇਨ ਦੇ ਸਫਰ ਨੂੰ ਸੁਵਿਧਾਜਨਕ ਬਣਾਉਣ ’ਚ ਕੋਈ ਕਸਰ ਨਹੀਂ ਛੱਡ ਰਹੀ ਹੈ। ਮੋਦੀ ਸਰਕਾਰ ਦੇ ਪਹਿਲੇ ਬੁਲੇਟ ਟਰੇਨ ਪ੍ਰਾਜੈਕਟ ਦੇ ਅਧੀਨ ਰੇਲਵੇ 5000 ਕਰੋੜ ਰੁਪਏ ’ਚ ਜਾਪਾਨ ਤੋਂ 25 ਈ5 ਸੀਰੀਜ਼ ਦੀਅਾਂ ਬੁਲੇਟ ਟਰੇਨਾਂ ਖਰੀਦਣ ਦੀ ਤਿਆਰੀ ’ਚ ਹੈ। ਜ਼ਿਕਰਯੋਗ ਹੈ ਕਿ ਬੁਲੇਟ ਟਰੇਨ ’ਚ ਮੁੰਬਈ ਤੇ ਅਹਿਮਦਾਬਾਦ ਵਿਚਾਲੇ 508 ਕਿਲੋਮੀਟਰ ਦੀ ਯਾਤਰਾ ਕਰਨ ’ਚ ਸਿਰਫ 2 ਘੰਟੇ 7 ਮਿੰਟ ਦਾ ਸਮਾਂ ਲੱਗੇਗਾ। ਭਾਰਤੀ ਰੇਲਵੇ ਇਸ ਪ੍ਰੋਜੈਕਟ ’ਤੇ 9800 ਕਰੋੜ ਰੁਪਏ ਖਰਚ ਕਰ ਰਹੀ ਹੈ। ਇਨ੍ਹਾਂ ਬੁਲੇਟ ਟਰੇਨਾਂ ’ਚ ਵਿਭਾਗ ਵੱਲੋਂ ਯਾਤਰੀਅਾਂ ਨੂੰ ਵਰਲਡ ਕਲਾਸ ਸਹੂਲਤਾਂ ਦਿੱਤੀਅਾਂ ਜਾਣਗੀਅਾਂ।