ਰੈਲੀ ਨੂੰ ਲੈ ਕੇ ਪਾਰਟੀ ਵਾਲੰਟੀਅਰਾਂ ''ਚ ਭਾਰੀ ਉਤਸ਼ਾਹ : ਅਰੋੜਾ

Monday, Jan 14, 2019 - 05:25 PM (IST)

ਰੈਲੀ ਨੂੰ ਲੈ ਕੇ ਪਾਰਟੀ ਵਾਲੰਟੀਅਰਾਂ ''ਚ ਭਾਰੀ ਉਤਸ਼ਾਹ : ਅਰੋੜਾ

ਭਵਾਨੀਗੜ੍ਹ(ਵਿਕਾਸ,ਸੰਜੀਵ)— 20 ਜਨਵਰੀ ਨੂੰ ਬਰਨਾਲਾ ਵਿਖੇ 'ਆਪ' ਦੀ ਹੋਣ ਜਾ ਰਹੀ ਰੈਲੀ ਸਬੰਧੀ ਪਾਰਟੀ ਵਾਲੰਟਰੀਆਂ ਨਾਲ ਮੀਟਿੰਗ ਕਰਨ ਲਈ ਸੁਨਾਮ ਤੋਂ ਵਿਧਾਇਕ ਅਤੇ ਆਪ ਦੇ ਸੀਨੀਅਰ ਆਗੂ ਅਮਨ ਅਰੋੜਾ ਅੱਜ ਭਵਾਨੀਗੜ੍ਹ ਪੁੱਜੇ। ਇਸ ਮੌਕੇ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੈਲੀ ਨੂੰ ਲੈ ਕੇ ਪਾਰਟੀ ਵਲੰਟੀਅਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਜਿਸ ਸਬੰਧੀ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀ ਹਨ। ਉਨ੍ਹਾਂ ਕਿਹਾ ਕਿ 'ਆਪ' ਦਾ ਸੁਪਨਾ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਤੇ ਲੋਕਾਂ ਨੂੰ ਵਧੀਆ ਸਾਸ਼ਨ ਦੇਣਾ ਹੈ।

ਉਨ੍ਹਾਂ ਕੈਪਟਨ ਸਰਕਾਰ 'ਤੇ ਵਰਦਿਆਂ ਕਿਹਾ ਕਿ ਕਾਂਗਰਸ ਅਤੇ ਅਕਾਲੀਆਂ ਦੇ ਰਾਜ ਵਿਚ ਕੋਈ ਫਰਕ ਨਹੀਂ ਹੈ, ਕਿਉਂਕਿ ਸੂਬੇ ਵਿਚ ਕਾਂਗਰਸ ਦੇ ਰਾਜ ਵਿਚ ਵੀ ਹਰ ਪਾਸੇ ਜਨਤਾ ਤਰਾਹ-ਤਰਾਹ ਕਰ ਰਹੀ ਹੈ। ਅਰੋੜਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅੱਜ ਸੂਬੇ ਵਿਚ ਮੁੱਖ ਵਿਰੋਧੀ ਪਾਰਟੀ ਦੇ ਤੌਰ 'ਤੇ ਬਾਖੂਬੀ ਰੋਲ ਅਦਾ ਕਰ ਰਹੀ ਹੈ। ਇਸ ਮੌਕੇ ਅਰੋੜਾ ਨੇ ਭਾਰਤੀ ਵਾਲੰਟੀਅਰਾਂ ਨੂੰ ਹੁੰਮ-ਹਮਾ ਕੇ ਰੈਲੀ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਅਤੇ ਪਾਰਟੀ ਵਾਲੰਟਰੀਆਂ ਵਲੋਂ ਅਰੋੜਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ 'ਆਪ' ਦੇ ਹਲਕਾ ਪ੍ਰਧਾਨ ਦਿਨੇਸ਼ ਬਾਂਸਲ ਤੋਂ ਇਲਾਵਾ ਜ਼ਿਲਾ ਜੁਆਇੰਟ ਜਨਰਲ ਸਕੱਤਰ ਹਰਭਜਨ ਹੈਪੀ, ਗੁਰਦੀਪ ਫੱਗੂਵਾਲਾ ਆਦਿ ਪਾਰਟੀ ਵਲੰਟੀਅਰ ਹਾਜ਼ਰ ਸਨ।


author

cherry

Content Editor

Related News