17 ਜਨਵਰੀ ਤੱਕ ਕਈ ਰੇਲ ਗੱਡੀਆਂ ਰੱਦ ਅਤੇ ਕਈ ਦੇ ਰੂਟ ਤਬਦੀਲ

Friday, Jan 15, 2021 - 12:24 AM (IST)

17 ਜਨਵਰੀ ਤੱਕ ਕਈ ਰੇਲ ਗੱਡੀਆਂ ਰੱਦ ਅਤੇ ਕਈ ਦੇ ਰੂਟ ਤਬਦੀਲ

ਜੈਤੋ, (ਪਰਾਸ਼ਰ)- ਅੱਜ ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਫਸਰ ਦੀਪਕ ਕੁਮਾਰ ਵੱਲੋਂ ਜਾਰੀ ਇਕ ਬਿਆਨ ਵਿਚ ਦੱਸਿਆ ਗਿਆ ਹੈ ਕਿ ਪੰਜਾਬ ਵਿਚ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਰੇਲਵੇ ਨੇ ਰੇਲ ਗੱਡੀਆਂ ਨੂੰ ਰੱਦ , ਅੰਸ਼ਕ ਰੂਪ ਵਿਚ ਰੱਦ ਅਤੇ ਮਾਰਗ ਤਬਦੀਲ ਕੀਤਾ ਗਿਆ ਹੈ।
ਜਿਨ੍ਹਾਂ ਟ੍ਰੇਨਾਂ ਨੂੰ ਰੱਦ ਕੀਤੀ ਗਿਆ ਹੈ ਉਨ੍ਹਾਂ ’ਚ ਰੇਲ ਨੰਬਰ 05212 ਅੰਮ੍ਰਿਤਸਰ-ਦਰਭੰਗਾ ਸਪੈਸ਼ਲ ਅਤੇ 02380 ਅੰਮ੍ਰਿਤਸਰ-ਸਿਆਲਦਾਹ ਐਕਸਪ੍ਰੈੱਸ ਸਪੈਸ਼ਲ 17 ਜਨਵਰੀ ਨੂੰ ਰੱਦ ਕੀਤੀ ਜਾਏਗੀ, 02716 ਅੰਮ੍ਰਿਤਸਰ-ਨਾਂਦੇੜ ਐਕਸਪ੍ਰੈੱਸ ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਦੇ ਵਿਚਕਾਰ ਅੰਸ਼ਕ ਤੌਰ ’ਤੇ ਰੱਦ ਰਹੇਗੀ। 08238 ਅੰਮ੍ਰਿਤਸਰ-ਕੋਰਬਾ ਐਕਸਪ੍ਰੈੱਸ ਅੰਬਾਲਾ-ਅੰਮ੍ਰਿਤਸਰ-ਅੰਬਾਲਾ ਦਰਮਿਆਨ ਅੰਸ਼ਕ ਤੌਰ ’ਤੇ ਰੱਦ ਕੀਤੀ ਜਾਏਗੀ।

ਜਿਨ੍ਹਾਂ ਟ੍ਰੇਨਾਂ ਦਾ ਮਾਰਗ ਤਬਦੀਲ ਕੀਤਾ ਗਿਆ ਹੈ ਉਨ੍ਹਾਂ ’ਚ 02903-04 ਮੁੰਬਈ ਸੈਂਟਰਲ, 02925-26 ਬਾਂਦਰਾ ਟਰਮਿਨਸ, 04652-51 ਅੰਮ੍ਰਿਤਸਰ-ਜੈਯਾਨਗਰ ਐਕਸਪ੍ਰੈੱਸ, 04653-49 ਨਿਜਾਲਪਾਈਗੁਰੀ-ਅੰਮ੍ਰਿਤਸਰ ਐਕਸਪ੍ਰੈੱਸ, 02054-53 ਅੰਮ੍ਰਿਤਸਰ-ਹਰਿਦੁਆਰ ਐਕਸਪ੍ਰੈੱਸ ਬਿਆਸ ਤੋਂ, ਤਰਨਤਾਰਨ-ਅੰਮ੍ਰਿਤਸਰ ਹੋ ਕੇ ਚੱਲਣ ਦੇ ਆਦੇਸ਼ ਦਿੱਤੇ ਗਏ ਹਨ। ਜਦੋਂਕਿ 08309-10 ਸੰਬਲਪੁਰ-ਜੰਮੂਤਵੀ ਐਕਸਪ੍ਰੈੱਸ ਪਠਾਨਕੋਟ ਕੈਂਟ-ਮੁਕੇਰੀਆਂ-ਜਲੰਧਰ ਕੈਂਟ ਰਾਹੀਂ ਅਤੇ 04674 ਅੰਮ੍ਰਿਤਸਰ-ਜਯਾਨਗਰ ਐਕਸਪ੍ਰੈੱਸ ਨੂੰ ਅੰਮ੍ਰਿਤਸਰ-ਤਰਨਤਾਰਨ-ਬਿਆਸ ਰੂਟ ’ਤੇ ਚਲਾਉਣ ਲਈ ਆਦੇਸ਼ ਦਿੱਤੇ ਗਏ ਹਨ।


author

Bharat Thapa

Content Editor

Related News