ਦੋ ਧੜਿਆਂ ਵਿਚਾਲੇ ਹੋਈ ਤਕਰਾਰ ਮਗਰੋਂ ਕਸਬਾ ਟਾਂਗਰਾ 'ਚ ਚੱਲੀਆਂ ਗੋਲੀਆਂ 'ਤੇ ਤਲਵਾਰਾਂ

Friday, Aug 09, 2019 - 12:13 PM (IST)

ਦੋ ਧੜਿਆਂ ਵਿਚਾਲੇ ਹੋਈ ਤਕਰਾਰ ਮਗਰੋਂ ਕਸਬਾ ਟਾਂਗਰਾ 'ਚ ਚੱਲੀਆਂ ਗੋਲੀਆਂ 'ਤੇ ਤਲਵਾਰਾਂ

ਜੰਡਿਆਲਾ ਗੁਰੂ (ਬੱਲ) - ਅੰਮ੍ਰਿਤਸਰ-ਜਲੰਧਰ ਰੋਡ 'ਤੇ ਸਥਿਤ ਕਸਬਾ ਟਾਂਗਰਾ ਵਿਖੇ ਬੀਤੇ ਦਿਨ 2 ਧੜਿਆਂ ਵਿਚਾਲੇ ਹੋਈ ਤਕਰਾਰ ਤੋਂ ਬਾਅਦ ਗੋਲੀਆਂ ਅਤੇ ਤਲਵਾਰਾਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨਾਂ ਨੇ ਇਕ-ਦੂਜੇ 'ਤੇ ਡਾਂਗਾਂ, ਸੋਟਿਆਂ, ਨੰਗੀਆਂ ਤਲਵਾਰਾਂ ਨਾਲ ਹਮਲਾ ਕਰਨ ਤੋਂ ਇਲਾਵਾ ਗੋਲੀਆਂ ਵੀ ਚਲਾਈਆਂ। ਇਹ ਸਭ ਬਜ਼ਾਰ 'ਚ ਰਾਹਗੀਰਾਂ ਦੇ ਸਾਹਮਣੇ ਵਾਪਰਿਆ ਅਤੇ ਆਮ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਪ੍ਰਤੱਖਦਰਸ਼ੀਆਂ ਅਨੁਸਾਰ 2 ਨੌਜਵਾਨਾਂ ਨੇ ਰਿਵਾਲਵਰ ਅਤੇ ਦੋਨਾਲੀ ਨਾਲ ਫਾਇਰ ਕੀਤੇ।

ਜਾਣਕਾਰੀ ਅਨੁਸਾਰ ਦੋ ਟੈਕਸੀ ਸੰਚਾਲਕ ਧੜਿਆਂ ਵਿਚਾਲੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਤਕਰਾਰ ਸ਼ੁਰੂ ਹੋ ਕੇ ਆਫਤ ਗੋਲੀਆਂ, ਤਲਵਾਰਾਂ ਤੱਕ ਪੁੱਜ ਗਈ। ਭਾਵੇਂ ਕਿ ਦੋਵੇਂ ਧੜੇ ਗੱਲਬਾਤ ਰਾਹੀਂ ਰਾਜ਼ੀਨਾਮਾ ਕਰਨ ਲਈ ਹੀ ਪੁੱਜੇ ਸਨ ਪਰ ਤੂੰ-ਤੂੰ ਮੈਂ-ਮੈਂ ਤੋਂ ਗੱਲ ਸ਼ੁਰੂ ਹੋ ਕੇ ਲੜਾਈ ਤੱਕ ਜਾ ਪੁੱਜੀ। ਜਾਣਕਾਰਾਂ ਨੇ ਦੱਸਿਆ ਕੇ ਦੋਵੇਂ ਧਿਰਾਂ ਅੱਡਾ ਟਾਂਗਰਾ ਵਿਖੇ ਆਪੋ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਪਹੁੰਚੇ ਸਨ। ਇਹ ਵੀ ਪਤਾ ਲੱਗਾ ਕੇ ਇਕ ਧੜੇ ਦੁਆਰਾ ਤਰਨ-ਤਾਰਨ ਤੋਂ ਆਪਣੇ ਸਾਥੀਆਂ ਨੂੰ ਸੱਦਿਆ ਗਿਆ ਸੀ। ਇਨ੍ਹਾਂ 'ਚੋਂ ਇਕ ਵਿਅਕਤੀ ਨੇ ਇਨੋਵਾ ਗੱਡੀ 'ਚੋਂ ਉਤਰ ਕੇ ਆਪਣੇ ਰਿਵਾਲਵਰ ਨਾਲ ਫਾਇਰ ਕੀਤੇ। ਲੜਾਈ ਦੌਰਾਨ ਇਨੋਵਾ ਗੱਡੀ 'ਚੋਂ ਦੂਜੇ ਧੜੇ ਦੇ ਇਕ ਨੌਜਵਾਨ ਨੇ ਦੋਨਾਲੀ ਰਾਈਫਲ ਕੱਢ ਲਈ ਜੋ ਲੋਡ ਸੀ, ਤੁਰੰਤ ਬਾਅਦ ਇਨੋਵਾ ਗੱਡੀ ਵਾਲੇ ਵਿਅਕਤੀ ਉਥੋਂ ਚਲੇ ਗਏ। ਇਹ ਵੀ ਪਤਾ ਲੱਗਾ ਕੇ ਲੜਾਈ ਦੌਰਾਨ ਕੁਝ ਵਿਅਤੀਆਂ ਦੇ ਸੱਟਾਂ ਵੀ ਲੱਗੀਆਂ ਪਰ ਕਿਸੇ ਦੇ ਗੰਭੀਰ ਜ਼ਖਮੀ ਹੋਣ ਤੋਂ ਬਚਾਅ ਹੋ ਗਿਆ।

ਮੌਕੇ 'ਤੇ ਥਾਣਾ ਖਲਚੀਆਂ ਦੇ ਮੁਖੀ ਪਰਮਜੀਤ ਸਿੰਘ ਵਿਰਦੀ ਵੀ ਪਹੁੰਚ ਗਏ। ਉਨ੍ਹਾਂ ਦੋਨਾਲੀ ਆਪਣੇ ਕਬਜ਼ੇ 'ਚ ਲੈ ਕੇ ਛਾਣਬੀਣ ਸ਼ੁਰੂ ਕਰ ਦਿੱਤੀ। ਸੀ. ਆਈ. ਡੀ. ਇੰਸਪੈਕਟਰ ਸਰਬਜੀਤ ਸਿੰਘ ਨੇ ਵੀ ਜਾਣਕਾਰੀ ਇਕੱਤਰ ਕੀਤੀ। ਖਬਰ ਲਿਖੇ ਜਾਣ ਤੱਕ ਪੁਲਸ ਨੇ ਐੱਫ. ਆਈ. ਆਰ. ਦਰਜ ਨਹੀਂ ਸੀ ਕੀਤੀ। ਸੋਸ਼ਲ ਮੀਡੀਆ 'ਤੇ ਵਾਰ-ਵਾਰ ਦਿਖਾਈਆਂ ਜਾ ਰਹੀਆਂ ਸ਼ਹਿਰ ਦੀਆਂ ਸਮੱਸਿਆ ਨੂੰ ਲੈ ਕੇ ਮੋਗਾ ਦੇ ਏ.ਜੀ.ਸੀ. ਅਨੀਤਾ ਦਰਸ਼ੀ ਵਲੋਂ ਅੱਜ ਸਵੇਰੇ 7.30 ਦੇ ਕਰੀਬ ਵੱਖ-ਵੱਖ ਬਸਤੀਆਂ ਦਾ ਦੌਰਾ ਕੀਤਾ ਗਿਆ।


author

rajwinder kaur

Content Editor

Related News