ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਨੂੰ ਵੰਡੀ ਗਈ 643ਵੇਂ ਟਰੱਕ ਦੀ ਰਾਹਤ ਸਮੱਗਰੀ

Thursday, Jan 20, 2022 - 11:52 AM (IST)

ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਨੂੰ ਵੰਡੀ ਗਈ 643ਵੇਂ ਟਰੱਕ ਦੀ ਰਾਹਤ ਸਮੱਗਰੀ

ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਪੰਜਾਬ ਕੇਸਰੀ ਗਰੁੱਪ ਵੱਲੋਂ ਚਲਾਈ ਗਈ ਮੁਹਿੰਮ ਜਾਰੀ ਹੈ। ਇਸੇ ਕੜੀ ’ਚ ਬੀਤੇ ਦਿਨ 643ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਜ਼ਿਲ੍ਹੇ ਰਿਆਸੀ ਦੇ ਪਿੰਡ ਡੰਗਾ ਕੋਟ ਦੇ ਜ਼ਰੂਰਤਮੰਦ ਲੋਕਾਂ ਨੂੰ ਸਾਬਕਾ ਵਿਧਾਇਕ ਬਲਦੇਵ ਸ਼ਰਮਾ ਦੀ ਦੇਖ-ਰੇਖ ਅਤੇ ਭਾਜਪਾ ਨੇਤਾ ਸੰਜੀਵ ਸ਼ਰਮਾ ਦੀ ਪ੍ਰਧਾਨਗੀ ’ਚ ਆਯੋਜਿਤ ਸਮਾਰੋਹ ’ਚ ਭੇਟ ਕੀਤੀ ਗਈ, ਜੋ ਕਿ ਅਮਨਦੀਪ ਹਸਪਤਾਲ (ਅੰਮ੍ਰਿਤਸਰ) ਦੇ ਡਾਕਟਰ ਅਵਤਾਰ ਸਿੰਘ ਦੁਆਰਾ ਭਿਜਵਾਈ ਗਈ ਸੀ। ਟਰੱਕ ’ਚ 250 ਪਰਿਵਾਰਾਂ ਲਈ ਰਾਸ਼ਨ ਸੀ।

ਇਹ ਵੀ ਪੜ੍ਹੋ: ਭਾਜਪਾ ਸਰਕਾਰ ਸਾਡੇ ਵਿਰੁੱਧ ਕੇਸ ਦਰਜ ਕਰੇ, ਅਸੀਂ ਗ੍ਰਿਫ਼ਤਾਰੀਆਂ ਦੇਣ ਨੂੰ ਤਿਆਰ: ਸੁਖਜਿੰਦਰ ਰੰਧਾਵਾ

ਸੰਜੀਵ ਸ਼ਰਮਾ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਲੰਮੇਂ ਸਮੇਂ ਤੋਂ ਅੱਤਵਾਦ ਤੋਂ ਪਰੇਸ਼ਾਨ ਹਨ। ਸਰਕਾਰ ਇਨ੍ਹਾਂ ਨੂੰ ਅੱਤਵਾਦ ਤੋਂ ਛੁਟਕਾਰਾ ਦਿਵਾਉਣ ਲਈ ਕੰਮ ਕਰ ਰਹੀ ਹੈ ਤਾਂ ਪੰਜਾਬ ਕੇਸਰੀ ਗਰੁੱਪ ਇਨ੍ਹਾਂ ਦੀ ਭੁੱਖ ਮਿਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਰਿਆਸੀ ਦੇ ਜ਼ਿਲ੍ਹਾ ਭਾਜਪਾ ਪ੍ਰਧਾਨ ਸ਼ੀਲ ਮੰਗੋਤਰਾ ਨੇ ਕਿਹਾ ਕਿ ਪੰਜਾਬ ਕੇਸਰੀ ਦੀ ਪ੍ਰੇਰਨਾ ਨਾਲ ਅੰਮ੍ਰਿਤਸਰ ਦੇ ਦਾਨੀ ਪਰਿਵਾਰ ਨੇ ਜੋ ਸਹਾਇਤਾ ਭੇਜੀ ਹੈ ਉਹ ਇਕ ਮਿਸਾਲ ਹੈ। ਅਸੀਂ ਦਾਨੀ ਸੱਜਣਾਂ ਅਤੇ ਪੰਜਾਬ ਕੇਸਰੀ ਦੇ ਅਹਿਸਾਨਮੰਦ ਹਾਂ। ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਇਸ ਰਾਹਤ ਮੁਹਿੰਮ ਦੇ ਨਾਲ ਲਗਾਤਾਰ ਨਵੇਂ ਦਾਨੀ ਸੱਜਣ ਜੁੜਦੇ ਜਾ ਰਹੇ ਹਨ। ਜਦੋਂ ਤੱਕ ਜੇ. ਐਂਡ ਕੇ. ਦੇ ਲੋਕਾਂ ਨੂੰ ਲੋੜ ਹੈ, ਰਾਹਤ ਮੁਹਿੰਮ ਜਾਰੀ ਰਹੇਗੀ।

ਇਹ ਵੀ ਪੜ੍ਹੋ: ਚੋਣਾਂ ਦੇ ਗਣਿਤ 'ਚ ਹਿੰਦੂਆਂ ਤੇ ਵਪਾਰੀਆਂ ਨੂੰ ਭੁੱਲੀਆਂ ਸਿਆਸੀ ਪਾਰਟੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News