ਸਰਹੱਦੀ ਖੇਤਰਾਂ ਦੇ ਪੀੜਤਾਂ ਲਈ ਭਿਜਵਾਇਆ ਗਿਆ ਰਾਹਤ ਸਮੱਗਰੀ ਦਾ 642ਵਾਂ ਟਰੱਕ
Friday, Jan 07, 2022 - 02:22 PM (IST)
ਜਲੰਧਰ (ਵਰਿੰਦਰ ਸ਼ਰਮਾ)-ਸਰਹੱਦੀ ਖੇਤਰਾਂ ਦੇ ਪੀੜਤਾਂ ਦੀ ਸਹਾਇਤਾ ਲਈ ਮੁਹਿੰਮ ਜਾਰੀ ਹੈ। ਪਿਛਲੇ ਦਿਨੀਂ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਰਾਹਤ ਸਮੱਗਰੀ ਦਾ 642ਵਾਂ ਟਰੱਕ ਰਵਾਨਾ ਕੀਤਾ, ਜੋਕਿ ਸ਼੍ਰੇਆਂਸ ਇੰਡਸਟਰੀ (ਪੇਪਰ ਯੂਨਿਟ) ਅਹਿਮਦਗੜ੍ਹ ਵੱਲੋਂ ਭੇਟ ਕੀਤਾ ਗਿਆ ਸੀ, ਜਿਸ ’ਚ 300 ਪਰਿਵਾਰਾਂ ਲਈ ਰਾਸ਼ਨ ਸੀ।
ਟਰੱਕ ਰਵਾਨਾ ਕਰਦੇ ਹੋਏ ਸ਼੍ਰੀ ਚੋਪੜਾ ਦੇ ਨਾਲ ਰਜਨੀਸ਼ ਓਸਵਾਲ (ਸੀ. ਐੱਮ. ਡੀ.), ਪ੍ਰੀਤੀ ਓਸਵਾਲ, ਆਇਸ਼ਾ ਓਸਵਾਲ (ਏ. ਜੀ. ਐੱਮ. ਕਮਰਸ਼ੀਅਲ), ਅਰੁਣ ਕੇ. ਗੋਇਲ (ਵਾਈਸ ਪ੍ਰੈਜ਼ੀਡੈਂਟ ਐਡਮਨਿਸਟ੍ਰੇਸ਼ਨ), ਅੰਜੂ ਲੂੰਬਾ, ਜੋਤੀ ਖੰਨਾ, ਡਿੰਪਲ ਸੂਰੀ, ਮੀਨੂ ਸ਼ਰਮਾ, ਇਕਬਾਲ ਸਿੰਘ ਅਰਨੇਜਾ ਤੇ ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਸ਼ਾਮਲ ਸਨ।