ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ ਗਈ 601ਵੇਂ ਟਰੱਕ ਦੀ ਰਾਹਤ ਸਮੱਗਰੀ

Wednesday, Aug 04, 2021 - 10:36 AM (IST)

ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ ਗਈ 601ਵੇਂ ਟਰੱਕ ਦੀ ਰਾਹਤ ਸਮੱਗਰੀ

ਜਲੰਧਰ/ਜੰਮੂ ਕਸ਼ਮੀਰ (ਵਰਿੰਦਰ ਸ਼ਰਮਾ)- ਪਾਕਿਸਤਾਨ ਦੀ ਸ਼ਹਿ ’ਤੇ ਚਲਾਏ ਜਾ ਰਹੇ ਅੱਤਵਾਦ ਦਾ ਸੰਤਾਪ ਭੋਗ ਰਹੇ ਸਰਹੱਦੀ ਪਰਿਵਾਰਾਂ ਅਤੇ ਗੋਲੀਬਾਰੀ ਦੇ ਸੇਕ ਨਾਲ ਝੁਲਸ ਰਹੇ ਲੋੜਵੰਦ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਸਮੂਹ ਵਲੋਂ ਚਲਾਈ ਜਾ ਰਹੀ ਸਹਾਇਤਾ ਮੁਹਿੰਮ ਪਿਛਲੇ 21 ਸਾਲਾਂ ਤੋਂ ਲਗਾਤਾਰ ਜਾਰੀ ਹੈ। ਇਸ ਦੇ ਤਹਿਤ ਬੀਤੇ ਦਿਨ 601ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕੇ ਆਰ. ਐੱਸ. ਪੁਰਾ (ਸੁਚੇਤਗੜ੍ਹ) ਵਿਚ ਰਹਿੰਦੇ ਲੋੜਵੰਦ ਲੋਕਾਂ ਲਈ ਭਿਜਵਾਈ ਗਈ।

ਇਸ ਵਾਰ ਦੀ ਰਾਹਤ ਸਮੱਗਰੀ ਭਿਵਾਨੀ (ਹਰਿਆਣਾ) ਦੇ ਸਵ. ਸੁਭਾਸ਼ ਜੈਨ ਸਰਾਫ਼ ਦੀ ਯਾਦ ਵਿਚ ਉਨ੍ਹਾਂ ਦੀ ਧਰਮ ਪਤਨੀ ਸੰਤੋਸ਼ ਜੈਨ, ਸਪੁੱਤਰ ਰਾਜੇਸ਼ ਜੈਨ-ਸਾਕਸ਼ੀ ਜੈਨ (ਓਸਵਾਲ ਜਿਊਲਰਸ-ਓਸਵਾਲ ਸਿੰਥੈਟਿਕ) ਭਿਵਾਨੀ (ਹਰਿਆਣਾ) ਵਲੋਂ ਭਿਜਵਾਈ ਗਈ। ਸਮੱਗਰੀ ਭਿਜਵਾਉਣ ਵਿਚ ਭਗਵਾਨ ਮਹਾਵੀਰ ਸੇਵਾ ਸੰਸਥਾਨ ਦੇ ਰਾਕੇਸ਼ ਜੈਨ ਤੇ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਅਵਨੀਸ਼ ਅਰੋੜਾ ਨੇ ਵਿਸ਼ੇਸ਼ ਭੂਮਿਕਾ ਨਿਭਾਈ।

ਪੰਜਾਬ ਕੇਸਰੀ ਸਮੂਹ ਦੇ ਸੰਪਾਦਕ ਸ਼੍ਰੀ ਵਿਜੇ ਚੋਪੜਾ ਵਲੋਂ ਰਵਾਨਾ ਕੀਤੇ ਗਏ ਇਸ ਟਰੱਕ ਵਿਚ 300 ਪਰਿਵਾਰਾਂ ਲਈ ਰਾਸ਼ਨ ਭਿਜਵਾਇਆ ਗਿਆ, ਜਿਸ ਵਿਚ ਆਟਾ, ਚੌਲ, ਦਾਲ, ਤੇਲ, ਖੰਡ, ਚਾਹ, ਮਸਾਲੇ ਅਤੇ ਸਾਬਣ ਆਦਿ ਸ਼ਾਮਲ ਸਨ। ਟਰੱਕ ਰਵਾਨਾ ਕਰਦੇ ਸਮੇਂ ਸੁਦੇਸ਼ ਜੈਨ, ਊਸ਼ਣ ਜੈਨ, ਰਵਿੰਦਰ ਜੈਨ, ਸੁਨੀਲ ਜੈਨ, ਰਮਨ ਜੈਨ, ਜਨਕ ਜੈਨ, ਪ੍ਰਵੀਨ ਜੈਨ, ਯੁਹਾਂਨ ਜੈਨ, ਸ਼ਵਹੇਨ ਜੈਨ, ਰਾਕੇਸ਼ ਜੈਨ, ਰਮਾ ਜੈਨ, ਕੁਲਦੀਪ ਜੈਨ ਅਤੇ ਵਰਿੰਦਰ ਸ਼ਰਮਾ ਯੋਗੀ ਵੀ ਹਾਜ਼ਰ ਸਨ।


author

shivani attri

Content Editor

Related News