ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ ਗਈ 569ਵੇਂ ਟਰੱਕ ਦੀ ਰਾਹਤ ਸਮੱਗਰੀ

Sunday, May 24, 2020 - 01:25 PM (IST)

ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ ਗਈ 569ਵੇਂ ਟਰੱਕ ਦੀ ਰਾਹਤ ਸਮੱਗਰੀ

ਜਲੰਧਰ/ਜੰਮੂ ਕਸ਼ਮੀਰ (ਵਰਿੰਦਰ ਸ਼ਰਮਾ)— ਕੋਰੋਨਾ ਮਹਾਮਾਰੀ ਨੇ ਭਾਰਤ ਦੇ ਨਾਲ-ਨਾਲ ਪਾਕਿਸਤਾਨ 'ਚ ਵੀ ਤਬਾਹੀ ਮਚਾ ਰੱਖੀ ਹੈ ਪਰ ਪਾਕਿ ਅਜਿਹੇ ਹਾਲਾਤ 'ਚ ਵੀ ਨਾ ਤਾਂ ਗੋਲਬਾਰੀ ਕਰਨ ਤੋਂ ਬਾਜ਼ ਆ ਰਿਹਾ ਹੈ ਅਤੇ ਨਾ ਹੀ ਅੱਤਵਾਦੀਆਂ ਦੀ ਮਦਦ ਬੰਦ ਕਰ ਰਿਹਾ ਹੈ। ਇਹੋ ਕਾਰਨ ਹੈ ਕਿ ਜੰਮੂ-ਕਸ਼ਮੀਰ ਤੋਂ ਵਾਰ-ਵਾਰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ 'ਚ ਮੁਕਾਬਲਿਆਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਅਤੇ ਕਈ ਸੁਰੱਖਿਆ ਅਧਿਕਾਰੀ ਅਤੇ ਫੌਜੀ ਸ਼ਹੀਦ ਵੀ ਹੋ ਰਹੇ ਹਨ। ਇਸ ਤੋਂ ਇਲਾਵਾ ਸਰਹੱਦ 'ਤੇ ਆਏ ਦਿਨ ਪਾਕਿਸਤਾਨ ਗੋਲੀਬੰਦੀ ਦੀ ਉਲੰਘਣਾ ਕਰਕੇ ਸਾਡੇ ਜਵਾਨਾਂ ਦੇ ਨਾਲ-ਨਾਲ ਸਰਹੱਦੀ ਪਿੰਡਾਂ 'ਚ ਰਹਿੰਦੇ ਨਾਗਰਿਕਾਂ ਦੀਆਂ ਜ਼ਿੰਦਗੀਆਂ ਨੂੰ ਤਬਾਹ ਕਰਨ ਦੀਆਂ ਚਾਲਾਂ ਵੀ ਚਲਦਾ ਰਹਿੰਦਾ ਹੈ।

ਸਰਹੱਦ ਪਾਰੋਂ ਗੋਲੀਬਾਰੀ ਅਤੇ ਅੱਤਵਾਦ ਨਾਲ ਪ੍ਰਭਾਵਿਤ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਲਈ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੇ ਮਾਰਗ ਦਰਸ਼ਨ 'ਚ ਪੰਜਾਬ ਕੇਸਰੀ ਗਰੁੱਪ ਨੇ ਪਿਛਲੇ 20 ਸਾਲ ਤੋਂ ਮੁਹਿੰਮ ਚਲਾਈ ਹੋਈ ਹੈ। ਇਸ ਅਧੀਨ ਹੁਣ ਤਕ ਕਰੋੜਾਂ ਰੁਪਏ ਦੀ ਰਾਹਤ ਸਮੱਗਰੀ ਉਥੇ ਪਹੁੰਚਾਈ ਜਾ ਚੁੱਕੀ ਹੈ। ਕੋਰੋਨਾ ਕਾਰਨ ਸਰਹੱਦੀ ਪਿੰਡਾਂ ਦੇ ਲੋਕ ਪਹਿਲਾਂ ਤੋਂ ਵਧ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਗੱਲ ਨੂੰ ਸਮਝਦੇ ਹੋਏ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਦੀ ਇਹ ਮੁਹਿੰਮ ਪੰਜਾਬ ਕੇਸਰੀ ਨੇ ਇਸ ਮੁਸੀਬਤ ਦੀ ਘੜੀ 'ਚ ਵੀ ਜਾਰੀ ਰੱਖੀ ਹੋਈ ਹੈ।

ਇਸ ਘੜੀ 'ਚ ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਤਹਿਸੀਲ ਸੁੰਦਰਬਨੀ ਅਤੇ ਜ਼ਿਲਾ ਰਾਜੌਰੀ ਦੇ ਸਰਹੱਦੀ ਖੇਤਰ ਨੇੜੇ ਲੱਗਦੇ ਪਿੰਡ ਬੇਵਕ 'ਚ ਰਾਹਤ ਸਮੱਗਰੀ ਦੇ 569ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡੀ ਗਈ। ਇਹ ਰਾਹਤ ਸਮੱਗਰੀ ਲੁਧਿਆਣਾ ਦੇ ਸ਼੍ਰੀ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ ਦੇ ਪ੍ਰਧਾਨ ਸ਼੍ਰੀ ਅਨਿਲ ਭਾਰਤੀ ਵੱਲੋਂ ਭਿਜਵਾਈ ਗਈ ਸੀ ਜੋ ਕਿ 2 ਪਿੰਡਾਂ (ਬੇਵਕ ਅਤੇ ਹੱਤਥਲ) ਦੇ ਲੋਕਾਂ ਨੂੰ ਵੰਡੀ ਗਈ। ਭਿਜਵਾਈ ਗਈ ਰਾਹਤ ਸਮੱਗਰੀ 'ਚ ਔਰਤਾਂ ਅਤੇ ਮਰਦਾਂ ਲਈ ਕੱਪੜਿਆਂ ਤੋਂ ਇਲਾਵਾ ਖਾਣ-ਪੀਣ ਦੀ ਸਮੱਗਰੀ ਵੀ ਸ਼ਾਮਲ ਸੀ। ਬੀਤੇ ਦਿਨੀਂ (ਕੋਰੋਨਾ ਵਾਇਰਸ ਦਾ ਇਨਫੈਕਸ਼ਨ ਫੈਲਣ ਤੋਂ ਪਹਿਲਾਂ) ਰਾਹਤ ਸਮੱਗਰੀ ਦਾ ਇਹ ਟਰੱਕ ਸ਼੍ਰੀ ਵਿਜੇ ਕੁਮਾਰ ਚੋਪੜਾ ਵੱਲੋਂ ਆਪਣੇ ਕਰ-ਕਮਲਾਂ ਨਾਲ ਰਵਾਨਾ ਕੀਤਾ ਗਿਆ ਸੀ। ਉਸ ਸਮੇਂ ਅਨਿਲ ਭਾਰਤੀ, ਵੇਦ ਪ੍ਰਕਾਸ਼ ਗੁਪਤਾ, ਰਮਾਕਾਂਤ ਸ਼ਰਮਾ, ਸਮੱਗਰੀ ਵੰਡ ਮੁਹਿੰਮ ਦੇ ਮੁਖੀ ਵਰਿੰਦਰ ਸ਼ਰਮਾ ਅਤੇ ਲਾਇਨ ਜੇ. ਬੀ. ਸਿੰਘ ਚੌਧਰੀ ਵੀ ਹਾਜ਼ਰ ਸਨ।

ਉਥੇ 569ਵੇਂ ਟਰੱਕ ਦੀ ਰਾਹਤ ਸਮੱਗਰੀ ਦੀ ਵੰਡ ਬਲਾਕ ਕਮੇਟੀ ਸੁੰਦਰਬਨੀ ਦੇ ਚੇਅਰਮੈਨ ਅਰੁਣ ਸ਼ਰਮਾ ਦੇ ਸਹਿਯੋਗ ਨਾਲ ਪੰਜਾਬ ਕੇਸਰੀ ਗਰੁੱਪ ਦੇ ਬਲਰਾਮ ਸੈਣੀ ਦੀ ਹਾਜ਼ਰੀ 'ਚ ਕੀਤਾ ਗਿਆ ਜਦੋਂਕਿ ਇਸ ਮੌਕੇ ਸੁੰਦਰਬਨੀ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਰਾਜਿੰਦਰ ਰੈਨਾ, ਪੰਕਜ ਕੁਮਾਰ, ਰਾਹੁਲ ਸ਼ਰਮਾ, ਸ਼ੇਖਰ ਸ਼ਰਮਾ ਅਤੇ ਗੌਰਵ ਸ਼ਰਮਾ ਵੀ ਹਾਜ਼ਰ ਸਨ।


author

shivani attri

Content Editor

Related News