ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਭੇਜੀ ਗਈ 691ਵੇਂ ਟਰੱਕ ਦੀ ਰਾਹਤ ਸਮੱਗਰੀ

Saturday, Jan 14, 2023 - 04:32 PM (IST)

ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਭੇਜੀ ਗਈ 691ਵੇਂ ਟਰੱਕ ਦੀ ਰਾਹਤ ਸਮੱਗਰੀ

ਜੰਮੂ-ਕਸ਼ਮੀਰ/ਜਲੰਧਰਬਾ/ਬਾਘਾਪੁਰਾਣਾ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬੀਤੇ ਦਿਨੀਂ ਪੰਜਾਬ ਕੇਸਰੀ ਗਰੁੱਪ ਵੱਲੋਂ ਰਾਹਤ ਸਮੱਗਰੀ ਦਾ 691ਵਾਂ ਟਰੱਕ ਰਵਾਨਾ ਕੀਤਾ ਗਿਆ। ਇਹ ਟਰੱਕ ਬਾਘਾਪੁਰਾਣਾ ਤੋਂ ਪੰਜਾਬ ਕੇਸਰੀ ਅਤੇ 'ਜਗ ਬਾਣੀ' ਦੇ ਪੱਤਰਕਾਰ ਹਰਜਿੰਦਰ ਸਿੰਘ ਮੌਰਿਆ ਅਤੇ ਉਨ੍ਹਾਂ ਦੇ ਪਰਿਵਾਰ ਨੇ ਭੇਟ ਕੀਤਾ, ਜਿਸ ’ਚ 200 ਲੋੜਵੰਦ ਪਰਿਵਾਰਾਂ ਲਈ ਰਾਸ਼ਨ ਸੀ।

ਟਰੱਕ ਰਵਾਨਾ ਕਰਦੇ ਸ਼੍ਰੀ ਵਿਜੇ ਚੋਪੜਾ ਦੇ ਨਾਲ ਹਰਜਿੰਦਰ ਸਿੰਘ ਮੌਰਿਆ, ਮੋਨੂੰ ਮੌਰਿਆ, ਗੰਗਾ ਰਾਮ ਮੌਰਿਆ, ਬ੍ਰਿਜ ਲਾਲ ਮੌਰਿਆ, ਰਾਜ ਕੁਮਾਰ ਮੌਰਿਆ, ਸ਼ਾਮ ਲਾਲ ਮੌਰਿਆ, ਰਵੀ ਭੱਟੀ, ਹਰੀ ਇੰਦਰ ਸਿੰਘ ਗਿੱਲ, ਬਿੱਟੂ ਮਿੱਤਲ, ਪਵਨ ਗੋਇਲ, ਹਰਜਿੰਦਰ ਸਿੰਘ ਗੁਰੂ, ਹੰਸ ਰਾਜ, ਰਾਜ ਕੁਮਾਰ, ਦਵਿੰਦਰ ਸਿੰਘ ਅਕਾਲੀਆਂਵਾਲਾ, ਪਰਗਟ ਸਿੰਘ ਭੁੱਲਰ, ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਅਤੇ ਹੋਰ ਹਾਜ਼ਰ ਸਨ।


author

shivani attri

Content Editor

Related News