ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ''ਚ ਵੰਡੀ ਗਈ 687ਵੇਂ ਟਰੱਕ ਦੀ ਰਾਹਤ ਸਮੱਗਰੀ

Friday, Jan 13, 2023 - 01:29 PM (IST)

ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ''ਚ ਵੰਡੀ ਗਈ 687ਵੇਂ ਟਰੱਕ ਦੀ ਰਾਹਤ ਸਮੱਗਰੀ

ਜੰਮੂ ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਪੰਜਾਬ ਕੇਸਰੀ ਵੱਲੋਂ ਚਲਾਈ ਜਾ ਰਹੀ ਰਾਹਤ ਸਮੱਗਰੀ ਮੁਹਿੰਮ ਅਧੀਨ 687ਵੇਂ ਟਰੱਕ ਦਾ ਸਾਮਾਨ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਉਸ ਪਹਾੜੀ ਖੇਤਰ ’ਚ ਬੀਤੇ ਦਿਨੀਂ ਵੰਡਿਆ ਗਿਆ ਜਿੱਥੇ ਅੱਤਵਾਦ ਪੀੜਤ ਲੋਕ ਰਹਿੰਦੇ ਹਨ। ਟਰੱਕ ਵਿਚ 400 ਪਰਿਵਾਰਾਂ ਲਈ ਕੱਪੜੇ ਸਨ।

ਭਗਵਾਨ ਮਹਾਵੀਰ ਸੇਵਾ ਸੰਸਥਾਨ ਦੀ ਰਿਆਸੀ ਦੀ ਚੀਫ ਕੋ-ਆਰਡੀਨੇਟਰ ਸਰਪੰਚ ਰੇਖਾ ਸ਼ਰਮਾ ਨੇ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਦੇਸ਼ ਭਰ ’ਚ ਸ਼੍ਰੀ ਵਿਜੇ ਕੁਮਾਰ ਚੋਪੜਾ ਦੀ ਪ੍ਰੇਰਣਾ ਸਦਕਾ ਜੋ ਸਹਾਇਤਾ ਮੁਹਿੰਮਾਂ ਚੱਲ ਰਹੀਆਂ ਹਨ, ਉਨ੍ਹਾਂ ਦੀ ਕੋਈ ਦੂਜੀ ਮਿਸਾਲ ਨਹੀਂ ਮਿਲਦੀ। ਭਗਵਾਨ ਮਹਾਵੀਰ ਸੇਵਾ ਸੰਸਥਾਨ ਦੇ ਪ੍ਰਧਾਨ ਰਾਕੇਸ਼ ਜੈਨ ਨੇ ਕਿਹਾ ਕਿ ਲੋੜਵੰਦਾਂ ਦੀ ਸੇਵਾ ਦਾ ਮੌਕਾ ਚੰਗੇ ਨਸੀਬ ਵਾਲਿਆਂ ਨੂੰ ਮਿਲਦਾ ਹੈ। ਦਾਨੀ ਸੱਜਣਾਂ ਦੀ ਸਹਾਇਤਾ ਨਾਲ ਸੰਸਥਾਨ ਸੇਵਾ ਕਾਰਜਾਂ ’ਚ ਅੱਗੇ ਵਧ ਰਿਹਾ ਹੈ।

ਸਾਬਕਾ ਐੱਮ. ਐੱਲ. ਸੀ. ਮੁਹੰਮਦ ਯੂਸੁਫ ਸੂਫੀ, ਜ਼ੋਨਲ ਸਿੱਖਿਆ ਅਧਿਕਾਰੀ ਮਦਨ ਨਾਲ ਡੋਗਰਾ, ਪ੍ਰਿੰਸੀਪਲ ਰਤਨ ਲਾਲ ਤੇ ਵਰਿੰਦਰ ਸ਼ਰਮਾ ਨੇ ਵੀ ਇਸ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਭਗਵਾਨ ਮਹਾਵੀਰ ਸੇਵਾ ਸੰਸਥਾਨ ਦੇ ਪ੍ਰਧਾਨ ਰਾਕੇਸ਼ ਜੈਨ, ਸਾਬਕਾ ਐੱਮ. ਐੱਲ. ਸੀ. ਮੁਹੰਮਦ ਯੂਸੁਫ ਸੂਫੀ, ਸਰਪੰਚ ਰੇਖਾ ਸ਼ਰਮਾ, ਸੁਨੀਲ ਗੁਪਤਾ, ਰਮਾ ਜੈਨ, ਰਿੱਧੀ ਜੈਨ, ਦਿਵਿਆਂਸ਼ ਜੈਨ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਹਾਜ਼ਰ ਸਨ। 


author

shivani attri

Content Editor

Related News