ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਨੂੰ ਵੰਡੀ ਗਈ  683ਵੇਂ ਟਰੱਕ ਦੀ ਰਾਹਤ ਸਮੱਗਰੀ

Sunday, Dec 04, 2022 - 06:33 PM (IST)

ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਨੂੰ ਵੰਡੀ ਗਈ  683ਵੇਂ ਟਰੱਕ ਦੀ ਰਾਹਤ ਸਮੱਗਰੀ

ਜਲੰਧਰ/ਜੰਮੂ-ਕਸ਼ਮੀਰ (ਵਰਿੰਦਰ ਸ਼ਰਮਾ)- ਜਦੋਂ ਵੀ ਸਰਹੱਦ ’ਤੇ ਪਾਕਿਸਤਾਨ ਦੀ ਗੋਲੀਬਾਰੀ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਵੰਡਣ ਲਈ ਪੰਜਾਬ ਕੇਸਰੀ ਦੀ ਟੀਮ ਜਾਂਦੀ ਹੈ ਤਾਂ ਹਰ ਵਾਰ ਕਿਸੇ ਨਾ ਕਿਸੇ ਪਰਿਵਾਰ ਦੀ ਦਾਸਤਾਨ ਸੁਣਨ ਨੂੰ ਮਿਲਦੀ ਹੈ। ਬੀਤੇ ਦਿਨੀਂ ਸੁੰਦਰਬਨੀ (ਜੇ. ਐਂਡ ਕੇ.) ਦੇ ਨਾਲ ਲੱਗਦੇ ਸਰਹੱਦੀ ਪਿੰਡਾਂ ਦੇ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਵੰਡਣ ਲਈ ਸਮਾਜ ਸੇਵਕ ਸੁਸ਼ੀਲ ਕੁਮਾਰ ਸੂਦਨ ਦੀ ਪ੍ਰਧਾਨਗੀ ਹੇਠ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿਚ ਇਕ ਪਰਿਵਾਰ ਅਜਿਹਾ ਵੀ ਸੀ, ਜਿਸ ਦੇ ਇਕ ਮੈਂਬਰ ਦੀ ਪਾਕਿਸਤਾਨ ਦੀ ਗੋਲੀਬਾਰੀ ’ਚ ਮੌਤ ਹੋ ਗਈ ਸੀ ਅਤੇ 2 ਮੈਂਬਰ ਆਪਣੀਆਂ ਲੱਤਾਂ ਗੁਆ ਬੈਠੇ ਸਨ।

ਇਹ ਵੀ ਪੜ੍ਹੋ :  ਅਮਰੀਕਾ ਭੇਜਣ ਲਈ ਪਹਿਲਾਂ ਮੰਗੇ 10 ਲੱਖ, ਵੀਜ਼ਾ ਲੱਗਣ ’ਤੇ ਏਜੰਟ ਵੱਲੋਂ ਕੀਤੀ ਗਈ ਮੰਗ ਨੇ ਉਡਾਏ ਪਰਿਵਾਰ ਦੇ ਹੋਸ਼

ਇਸ ਮੌਕੇ ’ਤੇ ਸ਼ਹੀਦ ਹੋਏ ਰਾਮ ਸਿੰਘ ਦੀ ਵਿਧਵਾ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ’ਚ ਕੋਈ ਵੀ ਕਮਾਉਣ ਵਾਲਾ ਨਹੀਂ ਹੈ ਅਤੇ ਦਿਵਿਆਂਗ ਬੱਚਿਆਂ ਦਾ ਕੋਈ ਭਵਿੱਖ ਨਹੀਂ। ਅੱਖਾਂ ’ਚ ਅੱਥਰੂ ਲਿਆਉਂਦੇ ਹੋਏ ਉਸ ਨੇ ਕਿਹਾ ਕਿ ਇੱਥੋਂ ਦੇ ਲੋਕ ਪੰਜਾਬ ਕੇਸਰੀ ਦੇ ਧੰਨਵਾਦੀ ਹਨ, ਜੋ ਲਗਾਤਾਰ ਮਦਦ ਲਈ ਹੱਥ ਵਧਾ ਰਿਹਾ ਹੈ। ਇਸ ਮੌਕੇ ’ਤੇ ਰਾਹਤ ਸਮੱਗਰੀ ਦਾ 683ਵਾਂ ਟਰੱਕ ਵੰਡਿਆ ਗਿਆ, ਜੋ ਕਿ ਮੰਡੀ ਗੋਬਿੰਦਗੜ੍ਹ ਤੋਂ ਸ਼੍ਰੀ ਸ਼ਿਰਡੀ ਸਾਈਂ ਵੈੱਲਫੇਅਰ ਟਰੱਸਟ ਤੇ ਸ੍ਰੀ ਗੁਰੂ ਤੇਗ ਬਹਾਦਰ ਵੈੱਲਫੇਅਰ ਸੁਸਾਇਟੀ ਵੱਲੋਂ ਭਿਜਵਾਇਆ ਗਿਆ ਸੀ। ਇਸ ਤੋਂ ਇਲਾਵਾ ਰਬੜ ਦੀਆਂ ਚੱਪਲਾਂ ਵੀ ਵੰਡੀਆਂ ਗਈਆਂ, ਜੋ ਕਿ ਜਲੰਧਰ ਦੇ ਦੀਪਕ ਸੂਰੀ ਵੱਲੋਂ ਭੇਟ ਕੀਤੀਆਂ ਗਈਆਂ ਸਨ। ਇਸ ਦੌਰਾਨ ਮੂਲ ਗਾਦੀ ਕਬੀਰ ਚੌੜਾ ਮਠ ਸਿੱਧਪੀਠ ਕਾਂਸ਼ੀ ਦੇ ਪੰਜਾਬ ਦੇ ਮਹੰਤ ਰਾਜੇਸ਼ ਭਗਤ, ਸੁਸ਼ੀਲ ਕੁਮਾਰ ਸੂਦਨ ਤੇ ਵਰਿੰਦਰ ਸ਼ਰਮਾ ਯੋਗੀ ਨੇ ਵੀ ਵਿਚਾਰ ਪ੍ਰਗਟ ਕੀਤੇ। 

ਇਹ ਵੀ ਪੜ੍ਹੋ :  ਨਸ਼ੇ ਦੇ ਖ਼ਿਲਾਫ਼ ਮਿਸਾਲ ਬਣ ਕੇ ਉਭਰਿਆ ਜਲੰਧਰ ਦਾ ਪਿੰਡ ਰਾਣੀ ਭੱਟੀ, ਹੋ ਰਹੀਆਂ ਨੇ ਹਰ ਪਾਸੇ ਤਾਰੀਫ਼ਾਂ


author

shivani attri

Content Editor

Related News