ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਵੰਡੀ ਗਈ 682ਵੇਂ ਟਰੱਕ ਦੀ ਰਾਹਤ ਸਮੱਗਰੀ

Friday, Nov 11, 2022 - 10:34 AM (IST)

ਜਲੰਧਰ/ਜੰਮੂ-ਕਸ਼ਮੀਰ (ਵਰਿੰਦਰ ਸ਼ਰਮਾ)- ਸਰਹੱਦ ’ਤੇ ਪਾਕਿਸਤਾਨ ਨੇ ਗੋਲੀਬਾਰੀ ਕਰ ਕੇ ਅਤੇ ਅੱਤਵਾਦ ਨੂੰ ਉਤਸ਼ਾਹ ਦੇ ਕੇ ਸਰਹੱਦੀ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਕਿਤੇ ਗੋਲੀਬਾਰੀ ਕਾਰਨ ਮਕਾਨ ਟੁੱਟ ਚੁੱਕੇ ਹਨ ਤਾਂ ਕਿਤੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਸਰਕਾਰ ਨੂੰ ਜਿੰਨੀ ਸਹਾਇਤਾ ਕਰਨੀ ਚਾਹੀਦੀ ਹੈ, ਨਹੀਂ ਕਰ ਰਹੀ।

ਪੰਜਾਬ ਕੇਸਰੀ ਪਿਛਲੇ 23 ਸਾਲਾਂ ਤੋਂ ਇਨ੍ਹਾਂ ਲੋਕਾਂ ਦੀ ਸਹਾਇਤਾ ਲਈ ਯਤਨਸ਼ੀਲ ਹੈ। ਇਸੇ ਸਿਲਸਿਲੇ ’ਚ ਰਾਹਤ ਸਮੱਗਰੀ ਦਾ 682ਵਾਂ ਟਰੱਕ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਪਿੰਡ ਸਿਓੜ ’ਚ ਵੰਡਿਆ ਗਿਆ, ਜੋਕਿ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਸੰਜੀਵ ਸੂਦ ਦੀ ਪ੍ਰੇਰਣਾ ਸਦਕਾ ਜਲਾਲਾਬਾਦ ਦੇ ਜੀ. ਐੱਸ. ਜਿਊਲਰਜ਼ ਦੇ ਸੁਨੀਲ ਵਰਮਾ, ਅਮਨ ਵਰਮਾ ਤੇ ਲਵਕੇਸ਼ ਵਰਮਾ ਵੱਲੋਂ ਭਿਜਵਾਇਆ ਗਿਆ ਸੀ।

ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਵਿਖੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘਾਂ ਨੇ ਜਾਹੋ-ਜਲਾਲ ਨਾਲ ਕੱਢਿਆ ਮਹੱਲਾ, ਵਿਖਾਏ ਜੌਹਰ

ਸੀ. ਆਰ. ਪੀ. ਐੱਫ਼. ਦੇ ਸਹਿਯੋਗ ਨਾਲ ਆਯੋਜਿਤ ਸਮਾਗਮ ’ਚ ਮੌਜੂਦ ਸਾਰੇ ਲੋਕ ਹੱਥਾਂ ’ਚ ਤਿਰੰਗਾ ਲੈ ਕੇ ਪੂਰੇ ਸਮਾਗਮ ’ਚ ‘ਭਾਰਤ ਮਾਤਾ ਦੀ ਜੈ’ ਦਾ ਨਾਅਰਾ ਲਾਉਂਦੇ ਰਹੇ। ਅਜਿਹਾ ਲੱਗਦਾ ਸੀ ਜਿਵੇਂ ਪੂਰੇ ਦੇਸ਼ ਦੇ ਨਾਲ ਸਮਾਗਮ ਵਿਚ ਮੌਜੂਦ ਲੋਕ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾ ਰਹੇ ਹੋਣ। ਸਮਾਗਮ ਦੀ ਪ੍ਰਧਾਨਗੀ ਸੀ. ਆਰ. ਪੀ. ਐੱਫ਼. ਦੇ ਅਧਿਕਾਰੀ ਮਦਨ ਸਿੰਘ ਨੇ ਕੀਤੀ। ਕਬੀਰ ਪੰਥ ਪੰਜਾਬ ਦੇ ਗੱਦੀਨਸ਼ੀਨ ਰਾਜੇਸ਼ ਭਗਤ ਨੇ ਕਿਹਾ ਕਿ ਪੰਜਾਬ ਕੇਸਰੀ ਦੀ ਇਹ ਸਹਾਇਤਾ ਮੁਹਿੰਮ ਉਸ ਵੇਲੇ ਤਕ ਜਾਰੀ ਰਹੇਗੀ ਜਦੋਂ ਤਕ ਲੋੜ ਹੈ। ਸਮਾਜ ਸੇਵਕ ਸੁਸ਼ੀਲ ਸੂਦਨ ਤੇ ਵਰਿੰਦਰ ਸ਼ਰਮਾ ਯੋਗੀ ਨੇ ਵੀ ਵਿਚਾਰ ਪ੍ਰਗਟ ਕੀਤੇ। ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਸੀ. ਆਰ. ਪੀ. ਐੱਫ਼. ਦੇ ਅਧਿਕਾਰੀ ਮਦਨ ਸਿੰਘ, ਰਾਜੇਸ਼ ਭਗਤ, ਸੁਸ਼ੀਲ ਕੁਮਾਰ ਸੂਦਨ, ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਅਤੇ ਹੋਰ ਮੌਜੂਦ ਰਹੇ। 
ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਨਿਗਲੇ ਮਾਪਿਆਂ ਦੇ ਗੱਭਰੂ ਪੁੱਤ, ਧਾਰਮਿਕ ਸਥਾਨ 'ਤੇ ਜਾ ਰਹੇ ਕਪੂਰਥਲਾ ਦੇ 2 ਨੌਜਵਾਨਾਂ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News