ਵਿਜੇਪੁਰ (ਜੇ. ਐਂਡ ਕੇ.) ਦੇ ਬਾਰਡਰ ’ਤੇ ਵੰਡੀ ਗਈ 681ਵੇਂ ਟਰੱਕ ਦੀ ਰਾਹਤ ਸਮੱਗਰੀ

Saturday, Oct 08, 2022 - 03:00 PM (IST)

ਵਿਜੇਪੁਰ (ਜੇ. ਐਂਡ ਕੇ.) ਦੇ ਬਾਰਡਰ ’ਤੇ ਵੰਡੀ ਗਈ 681ਵੇਂ ਟਰੱਕ ਦੀ ਰਾਹਤ ਸਮੱਗਰੀ

ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਪਾਕਿਸਤਾਨੀ ਗੋਲੀਬਾਰੀ ਅਤੇ ਅੱਤਵਾਦ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਗਰੁੱਪ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਜਾਰੀ ਹੈ। ਇਸੇ ਕੜੀ ’ਚ ਬੀਤੇ ਦਿਨ 681ਵੇਂ ਟਰੱਕ ਦੀ ਰਾਹਤ ਸਮੱਗਰੀ ਰਾਮਗੜ੍ਹ (ਜੰਮੂ-ਕਸ਼ਮੀਰ) ਦੇ ਅੱਤਵਾਦ ਪ੍ਰਭਾਵਿਤ ਲੋਕਾਂ ਨੂੰ ਬੀ. ਐੱਸ. ਐੱਫ. ਦੇ ਸਹਿਯੋਗ ਨਾਲ ਸਮਾਜ ਸੇਵਕ ਸ਼ਿਵ ਚੌਧਰੀ ਦੀ ਪ੍ਰਧਾਨਗੀ ’ਚ ਆਯੋਜਿਤ ਸਮਾਗਮ ’ਚ ਭੇਟ ਕੀਤੀ ਗਈ, ਜੋ ਕਿ ਜੈ ਮਾਂ ਚਿੰਤਪੁਰਨੀ ਸੇਵਾ ਸੁਸਾਇਟੀ (ਲੁਧਿਆਣਾ) ਦੀ ਪ੍ਰੇਰਣਾ ਨਾਲ ਰਵਿੰਦਰ ਚੋਪੜਾ ਅਤੇ ਸੁਰਿੰਦਰ ਕਪੂਰ ਵੱਲੋਂ ਭਿਜਵਾਈ ਗਈ। ਇਸ ’ਚ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਸੀ।

ਇਹ ਵੀ ਪੜ੍ਹੋ: ਦੀਵਾਲੀ, ਗੁਰਪੁਰਬ ਤੇ ਹੋਰ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਸਬੰਧੀ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ

ਸ਼ਿਵ ਚੌਧਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਲੋਕ ਸ਼੍ਰੀ ਵਿਜੇ ਕੁਮਾਰ ਚੋਪੜਾ ਨੂੰ ਦੇਵਤਾ ਦੇ ਰੂਪ ’ਚ ਦੇਖਦੇ ਹਨ, ਕਿਉਂਕਿ ਅੱਜ ਤੱਕ ਜੋ ਸਰਕਾਰ ਨੇ ਉਨ੍ਹਾਂ ਲਈ ਨਹੀਂ ਕੀਤਾ ਉਹ ਉਨ੍ਹਾਂ ਨੇ ਕੀਤਾ ਹੈ। ਕਬੀਰ ਪੰਥ ਪੰਜਾਬ ਦੇ ਗੱਦੀਨਸ਼ੀਨ ਰਾਜੇਸ਼ ਭਗਤ ਨੇ ਕਿਹਾ ਕਿ ਅਸਲ ’ਚ ਸਰਹੱਦ ’ਤੇ ਆ ਕੇ ਹੀ ਪਤਾ ਲੱਗਦਾ ਹੈ ਕਿ ਇਥੇ ਰਹਿ ਰਹੇ ਲੋਕਾਂ ਨੂੰ ਮਦਦ ਦੀ ਕਿੰਨੀ ਲੋੜ ਹੈ। ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਜੇਕਰ ਦਾਨੀ ਸੰਸਥਾਵਾਂ ਸਹਿਯੋਗ ਨਾ ਕਰਦੀਆਂ ਤਾਂ ਇੰਨਾ ਵੱਡਾ ਸੇਵਾ ਦਾ ਕਾਰਜ ਸੰਭਵ ਨਹੀਂ ਸੀ। 

ਇਹ ਵੀ ਪੜ੍ਹੋ: ਕਪੂਰਥਲਾ 'ਚ ਵਾਪਰੇ ਭਿਆਨਕ ਹਾਦਸੇ ਨੇ ਖੋਹੀਆਂ ਘਰ ਦੀਆਂ ਖ਼ੁਸ਼ੀਆਂ, 11ਵੀਂ ਜਮਾਤ 'ਚ ਪੜ੍ਹਦੀ ਵਿਦਿਆਰਥਣ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News